ਸਕੂਲ ‘ਚ ਹਰ ਦਿਨ ਅਨੋਖੇ ਢੰਗ ਨਾਲ ਹੁੰਦੀ ਹੈ ‘ਸਵੇਰ ਦੀ ਪ੍ਰਾਥਨਾ’
ਹਨੂੰਮਾਨਗੜ੍ਹ : ਰਾਜਸਥਾਨ ‘ਚ ਹਨੂੰਮਾਨਗੜ੍ਹ ਦਾ ਸਰਕਾਰੀ ਸਕੂਲ ਆਪਣੀ ਤਰ੍ਹਾਂ ਦਾ ਪਹਿਲਾ ਸਕੂਲ ਹੈ, ਜਿੱਥੇ ਸਵੇਰ ਦੀ ਪ੍ਰਾਥਨਾ ਲਾਈਨ ‘ਚ ਲੱਗ ਕੇ ਨਹੀਂ, ਸਗੋਂ ਸੂਰਜ, ਚੱਕਰ, ਧਰਤੀ ਮਾਤਾ, ਭਾਰਤ ਦਾ ਨਕਸ਼ਾ,ਓਮ, ਸਵਾਸਤਿਕ ਅਤੇ ਫੁਲ ਦੀਆਂ ਪੰਖੁੜੀਆਂ ਦੇ ਆਕਾਰ ਦੀ ਮਨੁੱਖੀ ਲੜੀ ਬਣਾ ਕੇ ਹੁੰਦੀ ਹੈ। ਮਕਸਦ ਹੈ – ਰੋਜ਼ਾਨਾ ਸਕੂਲ ਆਉਣ ਦੀ ਰੋਚਕਤਾ ਬੱਚਿਆਂ ‘ਚ ਪੈਦਾ ਹੋਵੇ ਅਤੇ ਉਤਸ਼ਾਹ ਬਣਿਆ ਰਹੇ। ਨਾਲ ਹੀ ਅਨੁਸ਼ਾਸਨ ‘ਚ ਰਹਿਣਾ ਸਿੱਖ ਸਕਣ।
ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!
ਇਸ ਪਹਿਲ ਦੀ ਸ਼ੁਰੂਆਤ ਅਧਿਆਪਕ ਰਮੇਸ਼ ਜੋਸ਼ੀ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਾਲਾ ਰਾਮਪੁਰਾ ਪਿੰਡ ਸਥਿਤ ਸਰਕਾਰੀ ਸਕੂਲ ‘ਚ ਇਹ ਸਿਲਸਿਲਾ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਹੈ। ਅਜਿਹੇ ‘ਚ ਸਕੂਲ ‘ਚ ਸਵੇਰ ਦੀ ਹੋਣ ਵਾਲੀ ਪ੍ਰਾਥਨਾ ਹਰ ਦਿਨ ਸ਼ਾਨਦਾਰ ਹੁੰਦੀ ਹੈ। ਅਧਿਆਪਕ ਦਾ ਆਦੇਸ਼ ਮਿਲਣ ‘ਤੇ ਬੱਚੇ ਸਿਰਫ਼ 5 ਮਿੰਟ ‘ਚ ਖੜੇ ਹੋ ਕੇ ਕਿਸੇ ਵੀ ਆਕਾਰ ਦੀ ਪੋਜੀਸ਼ਨ ਲੈ ਲੈਂਦੇ ਹਨ।
ਹੈ ਕੋਈ ਇਹੋ ਜਿਹਾ Doctor, ਕਬਜ਼ ਤੋਂ ਬਚਣ ਦਾ ਨੁਸਖ਼ਾ ਸੁਣੋ | ‘ਛੋਟਾ ਰੱਬ’ ਬਣ ਕੇ ਕਰਦੈ ਸੇਵਾ
ਸਕੂਲ ‘ਚ ਵਧੀ ਬੱਚਿਆਂ ਦੀ ਹਾਜ਼ਰੀ
ਪ੍ਰਿੰਸੀਪਲ ਸੰਤ ਕੁਮਾਰ ਨੇ ਦੱਸਿਆ ਕਿ ਇਸ ਪਹਿਲ ਨਾਲ ਸਕੂਲ ‘ਚ ਬੱਚਿਆਂ ਦੀ ਗਿਣਤੀ ਅਤੇ ਹਾਜ਼ਰੀ ਦੋਵੇਂ ਵੱਧ ਗਈਆਂ ਹਨ। ਵਰਤਮਾਨ ‘ਚ ਸਕੂਲ ‘ਚ 385 ਵਿਦਿਆਰਥੀ ਹਨ। ਜੋ ਵਿਦਿਆਰਥੀ ਲੇਟ ਲਤੀਫੀ ਆਉਂਦੇ ਸਨ, ਉਹ ਅਨੁਸ਼ਾਸਨ ‘ਚ ਰਹਿੰਦੇ ਹੋਏ ਸਮੇਂ ਤੇ ਸਕੂਲ ਪਹੁੰਚਣ ਲੱਗੇ ਹਨ। ਇਸ ਪਹਿਲ ਨਾਲ ਪੇਂਡੂ ਵੀ ਖੁਸ਼ ਹਨ। ਆਸਪਾਸ ਦੇ ਸਕੂਲ ਵੀ ਇਸ ਪਹਿਲ ਨੂੰ ਅਪਨਾਉਣ ਦੀ ਕੋਸ਼ਿਸ਼ ਕਰ ਰਹੇ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.