ਸਕੂਲ ‘ਚ ਬੱਚਿਆਂ ਸਾਹਮਣੇ 2 ਮੈਡਮਾਂ ਹੋਈਆਂ ਗੁਥੱਮ- ਗੁੱਥੀ
ਕੈਨਾਲ ਕਾਲੋਨੀ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੀਤੇ ਦਿਨ ਸਵੇਰੇ 2 ਮੈਡਮਾਂ ਦੀ ਆਪਸ ’ਚ ਲੜਾਈ ਹੋ ਗਈ। ਇਸ ਲੜਾਈ ਦੌਰਾਨ ਉਹ ਜ਼ਖਮੀ ਹੋ ਗਈਆਂ ਅਤੇ ਉਹਨਾ ਨੂੰ ਫਿਰੋਜ਼ਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਜਿਹੇ ਹਾਲਾਤ ’ਚ ਕੀ ਸੰਸਕਾਰ ਮਿਲਣਗੇ ਅਤੇ ਕੀ ਪੜ੍ਹਾਈ ਕਰਨਗੇ।
ਜਾਣਕਾਰੀ ਅਨੁਸਾਰ ਦੋਵਾਂ ਮਹਿਲਾ ਅਧਿਆਪਕਾਂ ਵਲੋਂ ਇਕ-ਦੂਸਰੇ ’ਤੇ ਦੋਸ਼ ਲਾਏ ਜਾ ਰਹੇ ਹਨ ਅਤੇ ਖੁਦ ਨੂੰ ਬੇਗੁਨਾਹ ਦੱਸਦੇ ਹੋਏ ਦੂਸਰੇ ਪੱਖ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਹਰਿੰਦਰ ਸਿੰਘ ਵਲੋਂ ਸਕੂਲ ਦੇ ਮਾਹੌਲ ਨੂੰ ਠੀਕ ਰੱਖਣ ਲਈ ਸਕੂਲ ਦੇ ਵਿਵਾਦਤ ਤਿੰਨਾਂ ਅਧਿਆਪਕਾਂ ਦਾ ਇਕ ਵਾਰ ਕਿਸੇ ਦੂਸਰੇ ਸਕੂਲ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ।
ਇਸਨੂੰ ਵੀ ਦੇਖੋ….. ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਅਜਿਹੀ ਚੀਜ਼, ਕੀਮਤ ਜਾਣ ਕੇ ਰਹਿ ਜਾਣਗੀਆਂ ਅੱਖਾਂ ਅੱਡੀਆਂ
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੂੰ ਇਕ ਵਾਰ ਆਰਜ਼ੀ ਤੌਰ ’ਤੇ ਇਧਰ-ਉਧਰ ਕਰ ਦਿੱਤਾ ਗਿਆ ਹੈ।ਅਧਿਆਪਕ ਰਾਜਵੀਰ ਕੌਰ ਨੇ ਅਧਿਆਪਕ ਪਰਮਜੀਤ ਕੌਰ ਅਤੇ ਇਸੇ ਸਕੂਲ ’ਚ ਤਾਇਨਾਤ ਉਸ ਦੇ ਪਤੀ ਅਧਿਆਪਕ ਗੁਰਜੀਤ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਵੇਰੇ ਸਕੂਲ ’ਚ ਉਸ ਨੂੰ ਕੁੱਟਿਆ। ਉਸ ਦੇ ਵਾਲ ਖਿੱਚੇ ਅਤੇ ਜ਼ਮੀਨ ’ਤੇ ਡੇਗ ਕੇ ਕੁੱਟ-ਮਾਰ ਕਰਨ ’ਚ ਗੁਰਜੀਤ ਸਿੰਘ ਨੇ ਆਪਣੀ ਪਤਨੀ ਦੀ ਮਦਦ ਕੀਤੀ। ਉਸ ਨੇ ਕਿਹਾ ਕਿ ਉਸ ਦੀ ਚੈਸਟ ਵਿਚ ਦਰਦ ਹੋਣ ’ਤੇ ਉਸ ਦੀ ਸੱਸ ਵਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਦਾਖਲ ਕਰਵਾਇਆ ਗਿਆ।ਸਕੂਲ ਦੀ ਇਸ ਘਟਨਾ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.