Breaking NewsD5 specialNewsPunjabTop News

ਸਕਾਲਰਸ਼ਿਪ ਘੋਟਾਲਾ ਮਾਮਲੇ ‘ਚ ਕੈਬਨਿਟ ਮੰਤਰੀ Rajkumar Verka ਨੇ ਦਿੱਤੇ ਤੁਰੰਤ ਕਾਰਵਾਈ ਦੇ ਆਦੇਸ਼, ਕਈ ਅਧਿਕਾਰੀਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ’

ਚੰਡੀਗੜ੍ਹ : ਪੰਜਾਬ ਦੇ ਬਹੁਚਰਚਿਤ ਸਕਾਲਰਸ਼ਿਪ ਘੋਟਾਲੇ ‘ਚ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਵੱਡਾ ਐਕਸ਼ਨ ਲਿਆ ਹੈ। ਦਰਅਸਲ ਮੰਤਰੀ ਨੇ ਮਾਮਲੇ ‘ਚ ਜੋ ਵੀ ਘੋਟਾਲਾ ਹੋਇਆ ਸੀ, ਉਸਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਕਈ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਦੱਸ ਦਿਓ ਕਿ ਮਾਮਲੇ ‘ਚ ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ, ਡੀਸੀਐਫਏ ਚਰਨਜੀਤ ਸਿੰਘ, ਐਸਓ ਮੁਕੇਸ਼ ਭਾਟੀਆ, ਸੀਨੀਅਰ ਅਸਿਸਟੈਂਟ ਰਾਕੇਸ਼ ਅਰੋੜਾ ਦੇ ਨਾਮ ਸ਼ਾਮਿਲ ਹਨ। ਨਾਲ ਹੀ ਹੋਰ ਕਾਲਜ਼ ਜਿਨ੍ਹਾਂ ਨੇ ਪੈਸੇ ਜਮ੍ਹਾਂ ਨਹੀਂ ਕਰਵਾਏ ਉਨ੍ਹਾਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Kisan Bill 2020 : ਕਿਸਾਨਾਂ ਦਾ ਐਕਸ਼ਨ ! ਯੂਪੀ ਵੱਲ ਵਧਿਆ ਵੱਡਾ ਕਾਫਲਾ, ਭਾਜਪਾ ਤੇ ਕਿਸਾਨਾਂ ‘ਚ ਖੜਕੀ !

ਜ਼ਿਕਰਯੋਗ ਹੈ ਕਿ ਸੀਬੀਆਈ ਜਾਂਚ ਅਨੁਸਾਰ 2013 ਤੋਂ 2017 ‘ਚ ਵਿਦਿਆਰਥੀਆਂ ਲਈ 265 ਕਰੋੜ ਰੁਪਏ ਵਜ਼ੀਫ਼ਾ ਲਈ ਅਲਾਂਟ ਕੀਤੇ ਗਏ। ਇਨ੍ਹਾਂ ਵਿਚੋਂ 16 ਕਰੋੜ ਪ੍ਰੀ ਮੈਟਰਿਕ ਅਤੇ 250 ਕਰੋੜ ਪੋਸਟ ਮੈਟਰਿਕ ਵਜ਼ੀਫ਼ਾ ਸੀ। ਸਰਕਾਰੀ ਸੰਸਥਾਵਾਂ ਨੂੰ ਕੇਵਲ 10 ਕਰੋੜ ਅਲਾਂਟ ਕੀਤੇ ਗਏ। 27 ਵੱਡੀਆਂ ਸੰਸਥਾਵਾਂ ਨੇ ਅਲਾਂਟ ਰਾਸ਼ੀ ਦੇ 90 ਫੀਸਦੀ ਤੋਂ ਜ਼ਿਆਦਾ ਪੈਸਾ ਫਰਜੀਵਾੜੇ ਨਾਲ ਹੜਪ ਲਏ। ਇਹਨਾਂ ‘ਚ ਸਿੱਖਿਆ ਵਿਭਾਗ ਦੇ ਤਤਕਾਲੀਨ ਸੀਨੀਅਰ ਅਸਿਸਟੈਂਟ ਅਤੇ ਬਾਅਦ ‘ਚ ਪ੍ਰਧਾਨ ਬਣੇ ਅਰਵਿਦ ਰਾਜਟਾ ਮੁੱਖ ਆਰੋਪਿਤ ਰਿਹਾ ਹੈ। ਉਸਨੇ ਨਿੱਜੀ ਸੰਸਥਾਵਾਂ ਤੋਂ ਕਮਿਸ਼ਨ ਵਸੂਲੀ। ਫਰਜੀਵਾੜੇ ‘ਚ ਉਸਦੀ ਪਤਨੀ ਬਬੀਤਾ ਰਾਜਟਾ ਵੀ ਸ਼ਾਮਿਲ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button