Press ReleasePunjabTop News

‘ਆਪ’ ਸਰਕਾਰ ਆਪਣੇ ਹੀ ਬਜਟ ਦੇ ਐਲਾਨਾਂ ਨਾਲ ਹੋਈ ਬੇਨਕਾਬ : ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਕੀਤੇ ਗਏ ਆਪਣੇ ਹੀ ਐਲਾਨਾਂ ਨਾਲ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ।
ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ, “ਇਹ ਬਜਟ ਨੇ ਫੇਲ੍ਹ ਹੋਈ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ, “ਬਜਟ 2023-24 ‘ਆਪ’ ਸਰਕਾਰ ਦੀਆਂ ਅਸਫਲਤਾਵਾਂ ਦਾ ਪ੍ਰਮਾਣ ਹੈ”। “ਇਹ ਅਸੀਂ ਹੀ ਨਹੀਂ ਕਹਿ ਰਹੇ , ਇਹ ਸਰਕਾਰ ਹੈ ਜੋ ਮੰਨ ਰਹੀ ਹੈ ਕਿ ਪੰਜਾਬ ਦੀਵਾਲੀਆਪਨ ਦੇ ਕੰਢੇ ‘ਤੇ ਹੈ ਅਤੇ ਸੂਬਾ ਸਰਕਾਰ ਕੋਲ ਇਸ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਹੈ,” ਉਨ੍ਹਾਂ ਅੱਗੇ ਕਿਹਾ, ਜੇ ਇਨ੍ਹਾਂ ਕੋਲ ਕੋਈ ਯੋਜਨਾ ਜਾਂ ਪ੍ਰੋਗਰਾਮ ਹੁੰਦਾ ਤਾਂ ਅੱਜ ਦੇ ਬਜਟ ਵਿੱਚ ਦੱਸਦੇ।

ਮੁੜ ਹੋਵੇਗਾ Khalsa Raaj? Amritpal Singh ਬਾਰੇ ਅਹਿਮ ਜਾਣਕਾਰੀ! ਵੇਖੋ! Ravneet Bittu ਤੇ Bitta ਕਿਉਂ ਘਬਰਾਏ?

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਕਹਿੰਦੇ ਸਨ ਕਿ ਰੇਤੇ ਦੀ ਮਾਈਨਿੰਗ ਤੋਂ ਹਰ ਸਾਲ 20,000 ਕਰੋੜ ਰੁਪਏ ਕਮਾਉਣਗੇ ਪਰ ਬਜਟ ਦੇ ਅੰਕੜੇ ਦਰਸਾਉਂਦੇ ਹਨ ਕਿ ਸੂਬੇ ਨੇ ਪਿਛਲੇ ਸਾਲ ਰੇਤ ਦੀ ਮਾਈਨਿੰਗ ਤੋਂ ਸਿਰਫ 153 ਕਰੋੜ ਰੁਪਏ ਕਮਾਏ ਹਨ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਜਾਂ ਤਾਂ ਤੁਸੀਂ ਬਕਾਇਆ ਰਕਮ ਆਪਣੀਆਂ ਜੇਬ੍ਹਾਂ ਵਿੱਚ ਪਾ ਲਈ ਹੈ ਤੇ ਅਜਿਹਾਂ ਨਹੀਂ ਹੈ ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਰੇਤੇ ਦੀ ਮਾਈਨਿੰਗ ਤੋਂ ਹੋਣ ਵਾਲੀ ਆਮਦਨ ਬਾਰੇ ਝੂਠ ਬੋਲਿਆ ਸੀ”,ਅਤੇ ਉਨ੍ਹਾਂ ਅੱਗੇ ਪੁੱਛਿਆ ਕਿ ਉਸ 34,000 ਕਰੋੜ ਰੁਪਏ ਦਾ ਕੀ ਹੋਇਆ ਜੋ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਤੋਂ ਬਚਾਉਣ ਦਾ ਵਾਅਦਾ ਕੀਤਾ ਸੀ?”

Ludhiana Girls Hostel ’ਚ ਵੜਿਆ Gangster? ਵੇਖੋ! ਫਿਲਮਾਂ ਵਾਂਗ ਚੜਿਆ Hostel ਦੀ ਕੰਧ ’ਤੇ CCTV ’ਚ ਕੈਦ!

ਵੜਿੰਗ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਸੂਬੇ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਅਤੇ ਹੁਣ ਤਾਂ ਇੰਝ ਲੱਗਦਾ ਹੈ ਜਿਵੇਂ ਸਰਕਾਰ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ ਹੈ। ਕਾਂਗਰਸ ਸੂਬਾ ਪ੍ਰਧਾਨ ਨੇ ਅੱਗੇ ਕਿਹਾ, 2022-23 ਦੇ ਬਜਟ ਵਿੱਚ ‘ਆਪ’ ਨੇ 100 ਮੌਜੂਦਾ ਸਕੂਲਾਂ ਨੂੰ ਸ਼ਾਰਟਲਿਸਟ ਕਰਨ ਅਤੇ ਉਨ੍ਹਾਂ ਨੂੰ ਉੱਘੇ ਸੰਸਥਾਵਾਂ ਵਿੱਚ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ 200 ਕਰੋੜ ਰੁਪਏ ਵੀ ਅਲਾਟ ਕੀਤੇ ਗਏ ਸਨ ਉਹੀ ਵਾਅਦਾ ਇਸ ਸਾਲ ਵੀ ਦੁਹਰਾਇਆ ਗਿਆ ਹੈ, ਜਿਸ ਵਿਚ ਹੁਣ ਤੱਕ ਕੁਝ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

Farming With Amarjit Waraich : ਕਿਸਾਨਾਂ ਲਈ ਸਿੱਖਣ ਦੀਆ ਤਰੀਕਾਂ, ਲੈ ਲਓ ਲਾਭ | D5 Channel Punjabi

ਉਨ੍ਹਾਂ ਅੱਗੇ ਕਿਹਾ ਕਿ 2022-23 ਦੇ ਬਜਟ ਵਿੱਚ 5 ਸਾਲਾਂ ਦੀ ਮਿਆਦ ਵਿੱਚ 16 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਸਾਲ ਸਿਰਫ਼ 2 ਨਵੇਂ ਮੈਡੀਕਲ ਕਾਲਜਾਂ ਲਈ ਬਜਟ ਅਲਾਟ ਕਰਨ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਦਾ ਮਤਲਬ ਹੈ ਕਿ ਇਸ ਦਰ ਨਾਲ ਉਹ 5 ਨਵੇਂ ਕਾਲਜ ਵੀ ਨਹੀਂ ਸ਼ੁਰੂ ਨਹੀਂ ਕਰ ਸਕਣਗੇ। ਕਿ ਸਰਕਾਰ 5 ਸਾਲਾਂ ਵਿੱਚ 5 ਨਵੇਂ ਕਾਲਜ ਬਣਾਏਗੀ? ਕਰਜ਼ੇ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਦੱਸਿਆ ਕਿ ‘ਆਪ’ ਸਰਕਾਰ ਨੇ 1 ਸਾਲ ‘ਚ 31000 ਕਰੋੜ ਰੁਪਏ ਦਾ ਕਰਜ਼ਾ ਲਿਆ, ਜਦਕਿ ਕਾਂਗਰਸ ਸਰਕਾਰ ਨੇ ਔਸਤਨ 15000 ਰੁਪਏ ਪ੍ਰਤੀ ਸਾਲ ਅਤੇ 5 ਸਾਲਾਂ ‘ਚ 73000 ਕਰੋੜ ਰੁਪਏ ਦਾ ਕਰਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਗਤੀ ਨਾਲ ‘ਆਪ’ ਸੂਬੇ ‘ਤੇ ਡੇਢ ਲੱਖ ਕਰੋੜ ਰੁਪਏ ਦਾ ਹੋਰ ਕਰਜ਼ਾਈ ਹੋ ਜਾਵੇਗੀ, ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਨੇ ਲੋਕਾਂ ਦੇ ਇਸ ਡਰ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਨਾ ਸਿਰਫ਼ ਸ਼ਾਸਨ ਦੇ ਮਾਮਲੇ ‘ਚ ਪੂਰੀ ਤਰ੍ਹਾਂ ਅਯੋਗ ਅਤੇ ਅਕੁਸ਼ਲ ਹੈ। ਵਿੱਤੀ ਪ੍ਰਬੰਧਨ ਦੇ ਮਾਮਲੇ ਵਿੱਚ ਵੀ ਫੇਲ੍ਹ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button