Breaking NewsD5 specialInternationalNewsSportsTop News

ਸਕਾਊਟਨ ਨੇ ਓਲੰਪਿਕ ਸਪੀਡ ਸਕੇਟਿੰਗ ‘ਚ ਨੀਦਰਲੈਂਡ ਨੂੰ ਦਿਵਾਇਆ ਪਹਿਲਾ ਸੋਨ ਤਮਗਾ

ਬੀਜਿੰਗ : ਆਇਰੀਨ ਸਕਾਊਟਨ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੇ 3,000 ਮੀਟਰ ‘ਚ 20 ਸਾਲ ਪੁਰਾਣੇ ਓਲੰਪਿਕ ਰਿਕਾਰਡ ਨੂੰ ਤੋੜਦੇ ਹੋਏ ਬੀਜਿੰਗ ਖੇਡਾਂ ਦੇ ਪਹਿਲੇ ਸਪੀਡ ਸਕੇਟਿੰਗ ਮੁਕਾਬਲੇ ‘ਚ ਸ਼ਨੀਵਾਰ ਨੂੰ ਨੀਦਰਲੈਂਡ ਨੂੰ ਸੋਨਾ ਤਮਗਾ ਦਿਵਾਇਆ। ਉਨ੍ਹਾਂ ਨੇ ਆਖ਼ਰੀ 10 ਜੋੜੀਆਂ ਵਿਚ ਸਕੇਟਿੰਗ ਕਰਦੀਆਂ 3 ਮਿੰਟ 56 . 93 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ 2002 ਸਾਲਟ ਲੇਕ ਸਿਟੀ ਖੇਡਾਂ ਵਿਚ ਜਰਮਨੀ ਦੀ ਕਲਾਉਡੀਆ ਪੇਚਸਟੀਨ ਵੱਲੋਂ ਬਣਾਏ 3 ਮਿੰਟ 57 . 70 ਸਕਿੰਟ ਦੇ ਪਿਛਲੇ ਓਲੰਪਿਕ ਰਿਕਾਰਡ ਨੂੰ ਵੀ ਤੋੜ ਦਿੱਤਾ।

ਸਿੱਧੂ-ਚੰਨੀ ‘ਚ ਫਸਵਾਂ ਮੁਕਾਬਲਾ! CM ਚਿਹਰੇ ’ਤੇ ਲੱਗੀ ਮੋਹਰ! ਕਾਂਗਰਸ ਨੇ ਜਾਰੀ ਕੀਤਾ ਪੋਸਟਰ!

ਖ਼ਾਸ ਗੱਲ ਇਹ ਹੈ ਕਿ ਇਸ ਈਵੈਂਟ ਵਿਚ 49 ਸਾਲਾ ਪੇਚਸਟੀਨ ਵੀ ਹਿੱਸਾ ਲੈ ਰਹੀ ਸੀ। ਓਲੰਪਿਕ (ਸਰਦਰੁੱਦ) ਇਤਿਹਾਸ ਵਿਚ ਸਭ ਤੋਂ ਬਜ਼ੁਰਗ ਖਿਡਾਰੀ ਬਣਨ ਵਾਲੀ ਪੇਚਸਟੀਨ ਆਖ਼ਰੀ ਸਥਾਨ ’ਤੇ ਰਹੀ। ਉਨ੍ਹਾਂ ਨੇ ਜੇਤੂ ਤੋਂ 20 ਸਕਿੰਟਾਂ ਤੋਂ ਵੱਧ ਦਾ ਸਮਾਂ ਲਿਆ । ਉਹ 8 ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਅਤੇ ਸਿਰਫ਼ ਦੂਜੀ ਅਥਲੀਟ ਹੈ । ਇਟਲੀ ਦੀ ਫਰਾਂਸਿਸਕਾ ਲੋਲੋਬ੍ਰਿਗਿਡਾ ਨੇ 3 ਮਿੰਟ 58 . 06 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ , ਜਦੋਂ ਕਿ ਕੈਨੇਡਾ ਦੀ ਇਸਾਬੇਲ ਵੇਡਮੈਨ ( 3 ਮਿੰਟ 58 . 64 ਸਕਿੰਟ ) ਨੇ ਕਾਂਸੀ ਦਾ ਤਮਗਾ ਜਿੱਤਿਆ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button