Breaking NewsD5 specialNewsPress ReleasePunjabTop News

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਦੇ ਸਟਾਫ ਦੀ ਬਕਾਇਆ ਤਨਖ਼ਾਹ ਲਈ ਕਰੀਬ 25 ਕਰੋੜ ਦੀ ਰਾਸ਼ੀ ਜਾਰੀ

ਐਡਵੋਕੇਟ ਧਾਮੀ ਨੇ ਅਦਾਰਿਆਂ ਦੇ ਮੁਖੀਆਂ ਨੂੰ ਬਕਾਇਆ ਤਨਖ਼ਾਹਾਂ ਦੀ ਰਾਸ਼ੀ ਦੇ ਚੈਕ ਦਿੱਤੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਟਾਫ ਦੀਆਂ ਬਕਾਇਆ ਤਨਖ਼ਾਹਾਂ ਦੀ 25 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ ਹੈ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਵਿੱਚੋਂ 13 ਕਰੋੜ 63 ਲੱਖ ਰੁਪਏ ਦੇ ਚੈੱਕ ਵੱਖ-ਵੱਖ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਦਿੱਤੇ।

ਕਿਸਾਨਾਂ ਦੀ ਬਣਗੀ ਗੱਲ? ਮੀਟਿੰਗ ਚੋਂ ਆਈ ਵੱਡੀ ਖ਼ਬਰ, ਮਾਨ ਤੋਂ ਕੁਰਸੀ ਛੱਡਣ ਦੀ ਮੰਗ | D5 Channel Punjabi

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਰਕਾਰ ਵੱਲੋਂ ਐਸਸੀ ਸਕਾਲਰਸ਼ਿਪ ਦੀ ਅਦਾਇਗੀ ਨਾ ਕਰਨ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਕਈ ਵਿਦਿਅਕ ਅਦਾਰੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਨ, ਜਿਸ ਕਰਕੇ ਪਿਛਲੇ ਸਮੇਂ ਦੌਰਾਨ ਸਟਾਫ ਦੀਆਂ ਤਨਖ਼ਾਹਾਂ ਬਕਾਇਆ ਸਨ।

Khabran Da Sira : DGP ਦੇ ਹੱਥ ਖੜ੍ਹੇ! ਕੇਂਦਰ ਤੋਂ ਮੰਗੀ ਫੌਜ! ਸਾਵਧਾਨ ਕਿਸਾਨ, ਬਾਦਲ ਛੱਡੂ ਪਾਰਟੀ?

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ 29 ਕਾਲਜ ਅਤੇ 44 ਸਕੂਲਾਂ ਦੇ ਸਟਾਫ ਦੀਆਂ ਤਨਖ਼ਾਹਾਂ ਬਕਾਇਆ ਸਨ, ਜਿਨ੍ਹਾਂ ਵਿੱਚੋਂ 9 ਕਾਲਜਾਂ ਦੇ ਸਟਾਫ ਨੂੰ 8 ਕਰੋੜ 72 ਲੱਖ 12 ਹਜ਼ਾਰ ਦੇ ਕਰੀਬ ਦੀ ਅਦਾਇਗੀ ਕੀਤੀ ਗਈ ਹੈ। ਇਸੇ ਤਰ੍ਹਾਂ 19 ਸਕੂਲਾਂ ਦੇ ਸਟਾਫ ਨੂੰ ਵੀ 4 ਕਰੋੜ 91 ਲੱਖ 53 ਹਜ਼ਾਰ ਦੇ ਕਰੀਬ ਦੀ ਅਦਾਇਗੀ ਕਰ ਦਿੱਤੀ ਗਈ ਹੈ।

Mohali Protest :ਮੰਨ ਗਈ ਸਰਕਾਰ, ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਮਨਪ੍ਰੀਤ ਬਾਦਲ ਛੱਡੂ ਪਾਰਟੀ? D5 Channel Punjabi

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬਾਕੀ ਰਹਿੰਦੇ ਸਕੂਲਾਂ ਅਤੇ ਕਾਲਜਾਂ ਦੀਆਂ ਤਨਖ਼ਾਹਾਂ ਦੀ ਰਾਸ਼ੀ ਦੇ ਚੈੱਕ ਵੀ ਤਿਆਰ ਹਨ, ਜੋ ਜਲਦ ਹੀ ਵਿਦਿਅਕ ਅਦਾਰਿਆਂ ਨੂੰ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਅਕ ਅਦਾਰਿਆਂ ਵਿਚ ਬੱਚਿਆਂ ਦੇ ਦਾਖਲੇ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅਦਾਰਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਯਤਨ ਕਰਨ।

Chandigarh ਨੂੰ ਸਿੱਧੇ ਹੋਏ ਕਿਸਾਨ! ਪਿੱਛੇ ਹਟੀ ਪੁਲਿਸ? ਕਿਸਾਨਾਂ ਦੇ ਟਰੈਕਟਰਾਂ ਨੇ ਪਾਤਾ ਗਾਹ| D5 Channel Punjabi

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਅੰਤ੍ਰਿੰਗ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਅਵਤਾਰ ਸਿੰਘ ਰਿਆ, ਸ. ਗੁਰਨਾਮ ਸਿੰਘ ਜੱਸਲ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ, ਇੰਚਾਰਜ ਸ. ਕਾਰਜ ਸਿੰਘ ਅਤੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button