Press ReleasePunjabTop News

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪੰਥਕ ਆਗੂਆਂ ਵੱਲੋਂ ਇੱਕਜੁੱਟ ਹੋ ਕੇ ਪ੍ਰੋਗਰਾਮ ਉਲੀਕਣ ਦਾ ਐਲਾਨ

ਧਰਮ ਵਿੱਚ ਸਿਆਸਤ ਦੀ ਕੋਈ ਜਗ੍ਹਾਂ ਨਹੀਂ,ਬਲਕਿ ਧਰਮ ਦਾ ਕੁੰਡਾ ਹਮੇਸ਼ਾ ਰਾਜਨੀਤੀ ਦੇ ਉਪਰ ਹੁੰਦਾ ਹੈ :- ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੰਥ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ:-ਬੀਬੀ ਜਗੀਰ ਕੌਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਵਿਖੇ ਅੱਜ ਪੰਥ ਦਰਦੀਆਂ ਦੀ ਇੱਕ ਅਹਿਮ ਬੈਠਕ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਅਕਾਲੀ ਆਗੂ ਸ: ਰਤਨ ਸਿੰਘ ਅਜਨਾਲਾ, ਸ. ਜਗਮੀਤ ਸਿੰਘ ਬਰਾੜ, ਸ. ਬੂਟਾ ਸਿੰਘ ਰਣਸ਼ੀਹ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ । ਇਸ ਦੌਰਾਨ ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾਂ ਨੂੰ ਉਭਾਰਨ ਤੇ ਜੋਰ ਦਿੱਤਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਪੰਥ ਤੇ ਪੰਜਾਬ ਦਾ ਖਹਿੜਾ ਛੁਡਵਾਉਣ ਲਈ ਇੱਕਜੁੱਟ ਹੋਣ ਦੀ ਬੇਹੱਦ ਲੋੜ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੇ ਆਪਣੀ ਅਜ਼ਾਰੇਦਾਰੀ ਕਾਇਮ ਕਰਕੇ ਬੈਠੇ ਬਾਦਲ ਪਰਿਵਾਰ ਨੂੰ ਸਿੱਖ ਦੇ ਸਿਰਮੋਰ ਸੰਸਥਾਵਾਂ ਤੋਂ ਲਾਂਭੇ ਕੀਤਾ ਜਾ ਸਕੇ।

Punjab Bulletin : ਸ੍ਰੀ Darbar Sahib ਪਹੁੰਚੇ Rahul Gandhi | Punjabi Bulletin | D5 Channel Punjabi

ਉਹਨਾਂ ਕਿਹਾ ਕਿ ਧਰਮ ਵਿੱਚ ਸਿਆਸਤ ਦੀ ਕੋਈ ਜਗ੍ਹਾਂ ਨਹੀਂ ਹੈ ਬਲਕਿ ਧਰਮ ਦਾ ਕੁੰਡਾ ਹਮੇਸ਼ਾ ਰਾਜਨੀਤੀ ਦੇ ਉਪਰ ਹੁੰਦਾ ਹੈ।ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਦਲ ਦਲ ਵੱਲੋਂ ਪੰਥਕ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਤਿਲਾਂਜਲੀ ਦਿੱਤੇ ਜਾਣ ਕਾਰਨ ਹੀ ਸਦੀ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੱਜ ਹਾਸ਼ੀਏ ਤੇ ਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਪੰਥ ਮਜ਼ਬੂਤ ਹੋਵੇਗਾ ਤਾਂ ਅਕਾਲੀ ਦਲ ਆਪਣੇ ਆਪ ਮਜ਼ਬੂਤ ਹੋ ਜਾਵੇਗਾ ਅਤੇ ਇਸ ਲਈ ਪੰਥ ਹਿਤੈਸ਼ੀ ਲੋਕਾਂ ਨੂੰ ਆਪਸ ਵਿੱਚ ਇੱਕਠਾ ਹੋਣਾ ਚਾਹੀਦਾ ਹੈ।

Police ਵਾਲੇ ਦੀ ਘਰਵਾਲੀ ਦਾ ਕਾਰਨਾਮਾ, ਘਰਵਾਲੇ ਨਾਲ ਮਿਲਕੇ ਕਰਤਾ ਕਾਂਡ | D5 Channel Punjabi

ਸ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਪੰਥ ਅਤੇ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਜਲਦ ਹੀ ਸਮੁੱਚੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਪੰਥਕ ਸਰੂਪ ਵਿੱਚ ਉਜਾਗਰ ਕਰਨ ਲਈ ਠੋਸ ਪ੍ਰੋਗਰਾਮ ਉਲੀਕੇ ਜਾਣਗੇ। ਅੱਜ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ, ਬੀਬੀ ਪਰਮਜੀਤ ਕੌਰ ਗੁਲਸ਼ਨ,ਜਸਟਿਸ ਨਿਰਮਲ ਸਿੰਘ ,ਸ.ਜਗਦੀਸ਼ ਸਿੰਘ ਗਰਚਾ , ਸ. ਸਰਵਣ ਸਿੰਘ ਫਿਲੌਰ,ਸ.ਮਨਜੀਤ ਸਿੰਘ ਦਸੂਹਾ,ਸ. ਛਿੰਦਰਪਾਲ ਸਿੰਘ ਬਰਾੜ,ਸ.ਤੇਜਿੰਦਰ ਸਿੰਘ ਸੰਧੂ, ਸ.ਰਣਧੀਰ ਸਿੰਘ ਰੱਖੜਾ, ਸ.ਦਵਿੰਦਰ ਸਿੰਘ ਸੋਢੀ,ਸ. ਗੁਰਬਚਨ ਸਿੰਘ ਬਚੀ,ਸ. ਮਲਕੀਤ ਸਿੰਘ ਚੰਗਾਲ,ਸ. ਗੁਰਮੀਤ ਸਿੰਘ ਜੌਹਲ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਮਹਿਕਪ੍ਰੀਤ ਕੌਰ ,ਬਾਬਾ ਸੁਖਵਿੰਦਰ ਸਿੰਘ ਟਿੱਬਾ, ਸ. ਹਰਪ੍ਰੀਤ ਸਿੰਘ ਬੰਨੀ ਜੌਲੀ,ਸ.ਹਰਮਨਜੀਤ ਸਿੰਘ, ਸ. ਸੁਖਵਿੰਦਰ ਸਿੰਘ ਔਲਖ, ਸ. ਹਰਵੇਲ ਸਿੰਘ ਮਾਧੋਪੁਰ, ਸ. ਹਰਬੰਸ ਸਿੰਘ ਮੰਝਪੁਰ, ਸ. ਸੁਖਵੰਤ ਸਿੰਘ ਸਰਾਓ, ਸ.ਅਰਜਨ ਸਿੰਘ ਸ਼ੇਰਗਿੱਲ,ਸ. ਹਰਿੰਦਰਪਾਲ ਸਿੰਘ,ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਦਮਨਵੀਰ ਸਿੰਘ ਫਿਲੌਰ,ਸ. ਸਰੂਪ ਸਿੰਘ ਢੇਸੀ, ਸ. ਉੱਜਲ ਸਿੰਘ ਲੌਂਗੀਆਂ, ਮਾਸਟਰ ਜੌਹਰ ਸਿੰਘ, ਤੁਫੈਲ ਮੁਹੰਮਦ, ਸ. ਕਰਨੈਲ ਸਿੰਘ ਮਾਧੋਪੁਰ, ਸ. ਅਮਰਿੰਦਰ ਸਿੰਘ , ਪ੍ਰਕਾਸ਼ ਮੁਲਾਨਾ, ਭੀਮ ਸੈਨ ਗਰਗ,ਸ. ਸੁਖਮਨਦੀਪ ਸਿੰਘ ਸਿੱਧੂ ਡਿੰਪੀ, ਸ. ਮਹੀਪਾਲ ਭੁੱਲਣ,ਸ. ਹਰਪ੍ਰੀਤ ਸਿੰਘ ਗੁਰਮ,ਸ. ਮਾਨ ਸਿੰਘ ਗਰਚਾ,ਸ. ਗੁਲਵੰਤ ਸਿੰਘ ਉੱਪਲ, ਸ. ਗੁਰਿੰਦਰ ਸਿੰਘ ਬਾਜਵਾ, ਸ. ਗੁਰਚਰਨ ਸਿੰਘ ਚੰਨੀ, ਡਾ. ਮੇਜਰ ਸਿੰਘ, ਸ. ਲਖਵੀਰ ਸਿੰਘ ਥਾਬਲਾਂ, ਸ. ਹਰਦੀਪ ਸਿੰਘ ਘੁੰਨਸ, ਸ. ਮਨਜੀਤ ਸਿੰਘ ਬੱਪੀਆਣਾ, ਸ. ਰਜਿੰਦਰ ਸਿੰਘ ਰਾਜਾ,ਸ. ਰਣਜੀਤ ਸਿੰਘ ਔਲਖ,ਸ. ਗੁਰਜੀਵਨ ਸਿੰਘ ਸਰੌਂਦ, ਸ. ਸੁਖਦੇਵ ਸਿੰਘ ਚੱਕ ਅਤੇ ਸ. ਮਨਿੰਦਰਪਾਲ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button