Breaking NewsD5 specialNewsPoliticsPunjab

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਵੱਲੋਂ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ‘ਚ 50 ਫੀਸਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ

ਕੇਂਦਰ ਸੇਵਾ ਮੁਕਤ ਫੌਜੀਆਂ ਦੀ ਪਿੱਠ ‘ਚ ਛੁਰਾ ਨਾ ਮਾਰੇ : ਗੁਰਜਿੰਦਰ ਸਿੰਘ ਸਿੱਧੂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਦੀ ਅਗਵਾਈ ਵਾਲੇ ਸੈਨਿਕ ਮਾਮਲੇ ਵਿਭਾਗ ਵੱਲੋਂ ਪਹਿਲਾਂ ਸੇਵਾ ਮੁਕਤੀ ਲੈਣ ਵਾਲੇ ਫੌਜੀਆਂ ਦੀ ਪੈਨਸ਼ਨ ਵਿਚ 50 ਫੀਸਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਫੈਸਲੇ ਦੀ ਨਿਖੇਧੀ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਫੌਜੀ ਵਿੰਗ ਦੇ ਆਗੂ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਤਰੀਕੇ ਨਾਲ ਸਾਬਕਾ ਫੌਜੀਆਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਸਾਰੇ ਫੌਜੀ 20 ਸਾਲ ਦੀ ਸੇਵਾ ਪੂਰੀ ਹੋਣ ‘ਤੇ ਅਤੇ ਜੂਨੀਅਨ ਕਮਿਸ਼ਨ ਅਫਸਰ ਤੇ ਜਵਾਨ 15 ਸਾਲ ਦੀ ਸੇਵਾ ਪੂਰੀ ਹੋਣ ‘ਤੇ ਅਗਾਉਂ ਸੇਵਾ ਮੁਕਤੀ ਲੈਂਦੇ ਹਨ ਜਿਹਨਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ।

ਵੱਡੀ ਖ਼ਬਰ- High Court ਦਾ DGP Dinkar Gupta ਨੂੰ ਵੱਡਾ ਝਟਕਾ

ਉਹਨਾਂ ਕਿਹਾ ਕਿ ਇਹਨਾਂ ਦੀ ਪੈਨਸ਼ਨ ਵਿਚ 50 ਫੀਸਦੀ ਕਟੌਤੀ ਕਰਨ ਦਾ ਕਤਲਬ ਸਾਬਕਾ ਫੌਜੀਆਂ ਦੀ ਪਿੱਠ ਵਿਚ ਛੁਰਾ ਮਾਰਨਾ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾ ਨੂੰ ਸਾਰੇ ਮੌਜੂਦਾ ਤੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕੋਈ ਵੀ ਤਜਵੀਜ਼ ਨਹੀਂ ਬਣਾਉਣੀ ਚਾਹੀਦੀ। ਸਾਬਕਾ ਫੌਜੀ ਵਿੰਗ ਦੇ ਆਗੂ ਨੇ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਬਹੁਤ ਹ ੀ ਵਿਤਕਰੇਭਰਪੂਰ ਫੈਸਲਾ ਹੈ । ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸੀ ਐਸ ਡੀ ਕੰਟੀਨਾਂ ਵਿਚ ਵੱਖ ਵੱਖ ਸਮਾਨਾਂ ਵਾਸਤੇ ਵੀ ਨਿਯਮ ਤਬਦੀਲ ਕੀਤੇ ਗਏ ਹਨ।

🔴LIVE🔴ਕਿਸਾਨਾਂ ਲਈ ਦਿੱਲੀ ਤੋਂ ਆਈ ਖੁਸ਼ੀ ਦੀ ਖ਼ਬਰ,ਕੇਂਦਰ ਸਰਕਾਰ ਮੰਗਾਂ ਮੰਨਣ ਲਈ ਹੋਈ ਤਿਆਰ?

ਉਹਨਾਂ ਕਿਹਾ ਕਿ ਕੇਂਦਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਫੌਜੀ ਆਪਣੇ ਜੀਵਨ ਦੀ ਨਿੱਜੀ ਸੁਰੱÎਖਿਆ ਦੀ ਪਰਵਾਹ ਨਾ ਕਰਦਿਆਂ ਦੇਸ਼ ਦੀ ਸੇਵਾ ਕਰਦੇ ਹਨ ਤੇ ਧਰਤੀ ਮਾਂ ਦੀ ਸੇਵਾ ਕਰਦਿਆਂ ਕਈ ਫੌਜੀ ਸ਼ਹੀਦ ਵੀ ਹੋ ਜਾਂਦੇ ਹਲ। ਉਹਨਾਂ ਕਿਹਾ ਕਿ ਇਹ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖੇ ਤੇ ਅਜਿਹੇ ਫੈਸਲੇ ਨਾ ਲਵੇ ਜੋ ਵਿਤਕਰੇਭਰਪੂਰ ਹੋਣ ਤੇ ਜਿਸ ਨਾਲ ਨੌਜਵਾਨਾਂ ਵਿਚ ਫੌਜ ਵਿਚ ਸ਼ਾਮਲ ਹੋਣ ਦੇ ਉਤਸ਼ਾਹ ਨੂੰ ਸੱਟ ਵੱਜੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਬਕਾ ਫੌਜੀਆਂ ਦੀਆਂ ਸ਼ਿਕਾਇਤਾਂ ਸੁਣੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰੇ ਨਹੀਂ ਤਾਂ ਉਹਨਾਂ ਕੋਲ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਰਹਿ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button