NewsBreaking NewsD5 specialPunjab
ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੀ ਟ੍ਰੇਨ ਦੁਬਾਰਾ ਸ਼ੁਰੂ, ਸੰਗਤਾਂ ਨੇ ਕੀਤਾ ਸ਼ਾਨਦਾਰ ਸੁਆਗਤ
ਮਲੋਟ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ 9 ਮਹੀਨਿਆਂ ਤੋਂ ਬੰਦ ਪਈ ਸ਼੍ਰੀ ਗੰਗਾਨਗਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਟ੍ਰੇਨ ਮਲੋਟ ਪਹੁੰਚੀ। ਇੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਟ੍ਰੇਨ ਦਾ ਸੁਆਗਤ ਕੀਤਾ। ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖਾਂ ਦੇ 5ਵੇਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਟ੍ਰੇਨ ਕੋਰੋਨਾ ਦੇ ਕਾਰਨ ਬੰਦ ਸੀ।
ਸਿੰਘੂ ਬਾਰਡਰ ‘ਤੇ ਲੱਗੇ ਲੰਗਰ ਦੀਆਂ ਵਿਦੇਸ਼ਾਂ ਤੱਕ ਪਈਆਂ ਧੁੰਮਾਂ, ਵਿਦੇਸ਼ਾਂ ਤੋਂ ਆਏ ਲੋਕ ਸਿੱਧਾ ਪਹੁੰਚਦੇ ਨੇ ||
ਮਲੋਟ ਪੁੱਜਣ ‘ਤੇ ਸੰਗਤਾਂ ਨੇ ਟ੍ਰੇਨ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ। ਇਸ ਦੌਰਾਨ ਡਰਾਈਵਰ ਅਤੇ ਗਾਰਡ ਨੂੰ ਸਿਰੋਪਾਓ ਸਾਹਿਬ ਭੇਂਟ ਕੀਤਾ ਗਿਆ। ਇਸ ਤੋਂ ਬਾਅਦ ਗੁਰੂ ਦਾ ਲੰਗਰ ਵੀ ਵੰਡਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.