Breaking NewsD5 specialNewsPunjab

ਸ਼ਿਵਲਿੰਗ ‘ਤੇ ਲਿਖੀ ਭੱਦੀ ਸ਼ਬਦਾਵਲੀ, ਆਰੋਪੀ CCTV ‘ਚ ਕੈਦ

ਨਵੀਂ ਦਿੱਲੀ : ਗੀਤਾ ਭਵਨ ਦੇ ਨਜ਼ਦੀਕ ਸਥਿਤ ਸ਼ਿਵਾਲਾ ਸੀਤਾ ਰਾਮ ‘ਚ ਸਥਿਤ ਸ਼ਿਵਲਿੰਗ ‘ਤੇ ਮਾਰਕਰ ਨਾਲ ਅਪਸ਼ਬਦ ਲਿਖੇ ਜਾਣ ਨੂੰ ਲੈ ਕੇ ਬੁੱਧਵਾਰ ਰਾਤ ਨੂੰ ਹੜਕੰਪ ਮੱਚ ਗਿਆ। ਇਹ ਘਟਨਾ ਸਵੇਰੇ ਲੱਗਭੱਗ 10 ਵਜੇ ਦੀ ਹੈ। ਜਦੋਂ ਇੱਕ ਪੱਗੜੀਧਾਰੀ ਵਿਅਕਤੀ ਨੇ ਮੰਦਰ ‘ਚ ਆ ਕੇ ਸਫੇਦ ਸ਼ਿਵਲਿੰਗ ‘ਤੇ ਭੱਦੀ ਸ਼ਬਦਾਵਲੀ ਮਾਰਕਰ ਨਾਲ ਲਿਖ ਦਿੱਤੀ। ਆਰੋਪੀ ਮੰਦਰ ‘ਚ ਪਿਆ ਚੜਾਵਾ ਵੀ ਲੈ ਗਿਆ ਤੇ ਨਾਲ ਹੀ ਉਸਦੀ ਇਹ ਹਰਕਤ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਜਗਰਾਓ ਦੇ ਐਸ.ਐਚ.ਓ. ਜਗਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਰਾਤ ਨੂੰ ਮੰਦਰ ਪਹੁੰਚੇ। ਭਾਰੀ ਗਿਣਤੀ ‘ਚ ਹਿੰਦੂ ਸਮੁਦਾਏ ਦੇ ਲੋਕ ਅਤੇ ਧਾਰਮਿਕ ਨੇਤਾ ਵੀ ਪੁੱਜੇ।

ਪ੍ਰੇਮਿਕਾ ਨੂੰ ਮਾਰ ਕੇ LIVE ਖ਼ੁਦਕੁਸ਼ੀ | ਫੇਰ ਪ੍ਰੇਮੀ ਨੇ ਮਰਨ ਤੋਂ ਪਹਿਲਾਂ LIVE ਕੀਤੇ ਖ਼ੁਲਾਸੇ

ਥਾਣਾ ਸਿਟੀ ‘ਚ ਇਸ ਘਟਨਾ ਦੇ ਸੰਬੰਧ ‘ਚ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਭਾਲਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਗੌਰੀ ਸ਼ੰਕਰ ਸੇਵਾ ਮੰਡਲ ਅਤੇ ਸ਼ਿਵ ਫੌਜ ਨੇ ਪੁਲਿਸ ਅਧਿਕਾਰੀਆਂ ਵਲੋਂ ਆਰੋਪੀ ਨੂੰ ਜ਼ਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਗ੍ਰਿਫ਼ਤਾਰੀ ਨਾ ਹੋਣ ‘ਤੇ ਸ਼ਹਿਰ ਬੰਦ ਕਰਵਾ ਕੇ ਰੋਸ਼ ਮਾਰਚ ਕੱਢਿਆ ਜਾਵੇਗਾ। ਉਕਤ ਜਾਣਕਾਰੀ ਸੰਜੀਵ ਮਲਹੋਤਰਾ ਰਿੰਪੀ ਨੇ ਦਿੱਤੀ। ਪੁਲਿਸ ਸਟੇਸ਼ਨ ‘ਤੇ ‘ਆਪ’ ਨੇਤਾ ਗੋਪੀ ਸ਼ਰਮਾ, ਸਚਿਨ ਸ਼ਾਸਤਰੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button