ਸ਼ਿਕਾਗੋ ਦੇ ਹਸਪਤਾਲ ‘ਤੇ ਗੋਲੀਬਾਰੀ, 4 ਮੌਤਾਂ
ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਬੰਦੂਕਧਾਰੀ ਨੇ ਹਸਪਤਾਲ ‘ਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਫਾਇਰਿੰਗ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਹਮਲਾਵਰਾਂ ਸਮੇਤ ਇੱਕ ਪੁਲਿਸ ਅਫਸਰ ਵੀ ਸ਼ਾਮਲ ਹੈ। ਇਸ ਘਟਨਾ ਵਿੱਚ ਇੱਕ ਹਸਪਤਾਲ ਦਾ ਸਟਾਫ ਵੀ ਜਖ਼ਮੀ ਹੋ ਗਿਆ ਹੈ ਘਟਨਾ ਦੱਖਣ ਸ਼ਿਕਾਗੋ ਸ਼ਹਿਰ ਦੇ ਮਰਸੀ ਹਸਪਤਾਲ ਦੀ ਹੈ। ਇਸ ਘਟਨਾ ਦੇ ਸਮੇਂ ਹਸਪਤਾਲ ‘ਚ ਕਾਫ਼ੀ ਡਰ ਦਾ ਮਾਹੌਲ ਸੀ ਤੇ ਹਸਪਤਾਲ ‘ਚ ਹਫੜਾ ਦਫੜੀ ਮੱਚ ਗਈ।
Read Also ਕੈਲੀਫੋਰਨੀਆ ਦੇ ਬਾਰ ‘ਚ ਗੋਲੀਬਾਰੀ, 13 ਲੋਕਾਂ ਦੀ ਮੌਤ
ਇਸ ਘਟਨਾ ਦੀ ਜਾਣਕਾਰੀ ਸ਼ਿਕਾਗੋ ਪੁਲਿਸ ਦੇ ਬੁਲਾਰੇ ਐਂਥਨੀ ਗੁਗਲਿਮੀ ਨੇ ਟਵੀਟ ਕਰ ਦਿੱਤੀ ਉਨ੍ਹਾਂ ਨੇ ਲਿਖਿਆ ਕਿ ਮਿਸ਼ਿਗਨ ‘ਚ ਤੇ ਮਰਸੀ ਹਸਪਤਾਲ ਦੇ ਨੇੜੇ ਇਹ ਗੋਲੀਬਾਰੀ ਹੋਈ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਇਲਾਕੇ ‘ਚ ਨਾ ਜਾਂ ਦੀ ਅਪੀਲ ਕੀਤੀ ਹੈ। ਗੋਲੀਬਾਰੀ ਤੋਂ ਬਾਅਦ ਇਸ ਇਲਾਕੇ ਵਿੱਚ ਭਾਰੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.