Breaking NewsD5 specialEntertainmentNews

ਸ਼ਾਹਰੁਖ ਖਾਨ ਦੀ ਭੈਣ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ : ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੇ ਘਰ ਇਸ ਸਮੇਂ ਗਮੀ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਉਨ੍ਹਾਂ ਦੀ ਚਚੇਰੀ ਭੈਣ ਨੂਰਜਹਾਂ ਨੇ ਮੰਗਲਵਾਰ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਇਸ ਖਬਰ ਦੀ ਜਾਣਕਾਰੀ ਨੂਰਜਹਾਂ ਦੇ ਛੋਟੇ ਭਰਾ ਮੰਸੂਰ ਨੇ ਦਿੱਤੀ ਹੈ।

ਬੱਚੇ ‘ਤੇ ਪਿੱਟਬੁਲ ਦਾ ਕਹਿਰ, ਅੱਗੋਂ ਬੱਚੇ ਨੇ ਵੀ ਦਿਖਾਈ ਦਲੇਰੀ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਨੂਰਜਹਾਂ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਸੀ। ਮੰਸੂਰ ਨੇ ਭੈਣ ਦੀ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਿਤ ਸੀ। ਨੂਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਸੀ। ਨੂਰਜਹਾਂ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਨੇੜੇ ਮੁਹੱਲਾ ਸ਼ਾਹ ਵਲੀ ਕਤਾਲ ਖੇਤਰ ਵਿਚ ਰਹਿੰਦੀ ਸੀ।

ਨੂਰ ਉਸ ਸਮੇਂ ਚਰਚਾ ‘ਚ ਰਹੀ ਸੀ, ਜਦੋਂ ਉਨ੍ਹਾਂ ਨੇ 2018 ਦੀਆਂ ਆਮ ਚੋਣਾਂ ਵਿਚ ਆਪਣੀ ਨਾਮਜ਼ਦਗੀ ਵੀ ਦਾਖਿਲ ਕਰਾਈ ਸੀ ਹਾਲਾਂਕਿ ਬਾਅਦ ਵਿਚ ਉਸ ਨੂੰ ਵਾਪਸ ਲੈ ਲਿਆ ਸੀ। ਇਸ ਤੋਂ ਇਲਾਵਾ ਨੂਰਜਹਾਂ ਨਾਲ ਸਬੰਧਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button