ਸ਼ਰਾਬ ਕਾਰੋਬਾਰ ਨਾਲ ਜਾਇਦਾਦ ਦਾ ਮਾਲਕ ਬਣਿਆ ਭੂਪਿੰਦਰ, ਪੁੱਛਗਿਛ ‘ਚ ਕੀਤੇ ਖੁਲਾਸੇ
![](https://punjabi.newsd5.in/wp-content/uploads/2020/05/ss-1.png)
ਚੰਡੀਗੜ੍ਹ : ਹਰਿਆਣਾ ‘ਚ ਸ਼ਰਾਬ ਘੋਟਾਲੇ ਦੀ ਜਾਂਚ ਕਰ ਰਹੀ ਐਸਈਟੀ ਦੀ ਪਾਵਰ ਵੱਧਣ ਦਾ ਇੰਤਜ਼ਾਰ ਕਰ ਰਹੇ ਗ੍ਰਹਿ ਮੰਤਰੀ ਹੁਣ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਦੇ ਹੱਕ ਵਿੱਚ ਨਹੀਂ ਹਨ। ਉੱਧਰ ਘੋਟਾਲੇ ਦੇ ਕਿੰਗਪਿਨ ਭੂਪਿੰਦਰ ਨੇ ਪੁਲਿਸ ਕਸਟੱਡੀ ਵਿੱਚ ਕਈ ਲੋਕਾਂ ਦੇ ਨਾਮ ਲਏ ਹਨ। ਭੂਪਿੰਦਰ ਨੂੰ ਜਦੋਂ ਹਰਿਆਣਾ ਪੁਲਿਸ ਨੇ ਚੰਡੀਗੜ੍ਹ ਤੋਂ ਚੁੱਕਿਆ ਤਾਂ ਉਸਨੇ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਹੈ।
Lockdown ‘ਚ ਵੀ ਆਹ ਵੇਖੋ ਕੀ ਹੋ ਰਿਹੈ, ਦੱਬ ਕੇ ਸ਼ੇਅਰ ਕਰੋ ਤਾਂ ਕਿ ਕੈਪਟਨ ਸਾਬ੍ਹ ਤੱਕ ਪਹੁੰਚੇ! ਕੈਮਰੇ ਦੇਖ ਕੇ ਭੱਜੇ
ਭੂਪਿੰਦਰ ਦੇ ਕੋਲ ਮਹਿੰਗੀਆਂ ਗੱਡੀਆਂ ਤੋਂ ਇਲਾਵਾ ਇੱਕ ਫਲੈਟ ਵੀ ਹੈ। ਪਿਛਲੇ ਦਸ ਸਾਲਾਂ ‘ਚ ਉਸਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ। ਅਜਿਹਾ ਨਹੀਂ ਕਿ ਭੂਪਿੰਦਰ ਸ਼ਰਾਬ ਘੋਟਾਲੇ ‘ਚ ਹੀ ਇਸ ਜਾਇਦਾਦ ਦਾ ਮਾਲਿਕ ਹੋਇਆ ਹੈ। ਉਹ ਚੰਡੀਗੜ੍ਹ ‘ਚ ਇੱਕ ਸ਼ਰਾਬ ਕਾਰੋਬਾਰੀ ਦੇ ਨਾਲ ਕੰਮ ਕਰਦਾ ਸੀ ਪਰ ਉਸਦੀ ਲਾਲਸਾ ਵੱਧਦੀ ਗਈ ਅਤੇ ਫਿਰ ਪੁਲਿਸ ਦੇ ਨਾਲ ਮਿਲਕੇ ਇਸ ਕੰਮ-ਕਾਜ ਨੂੰ ਅੱਗੇ ਵਧਾਉਣ ਲੱਗਾ।
ਕਿਤੇ ਆਹ CORONA ਮਰੀਜ਼ ਤੁਹਾਨੂੰ ਤਾਂ ਨਹੀਂ ਮਿਲੀ, ਭੋਗ ਤੇ ਵਿਆਹਾਂ ‘ਚ ਹੋਈ ਸ਼ਾਮਲ, ਹੁਣ ਪਿਆ ਪੰਗਾ!
ਪੁਲਿਸ ਨੇ ਜਦੋਂ ਭੂਪਿੰਦਰ ਦੀ ਮਾਂ ਤੋਂ ਉਸਦੇ ਬਾਰੇ ‘ਚ ਪੁੱਛਗਿਛ ਕੀਤੀ ਤਾਂ ਜਾ ਕੇ ਉਸਨੇ ਸਾਰੇ ਰਾਜ ਖੋਲ੍ਹੇ। ਉਸਨੇ ਕਿਹਾ ਕਿ ਉਹ ਸਭ ਦੱਸਣ ਨੂੰ ਤਿਆਰ ਹੈ ਪਰ ਉਸਦੇ ਪਰਿਵਾਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਦੌਰਾਨ ਉਸਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.