ਵੱਡੇ ਘਰ ਦੀ ਔਲਾਦ ਨੇ ਮਾਂ ਤੋਂ ਪਿੱਛਾ ਛੁਡਾਇਆ !
ਲੁਧਿਆਣਾ : ਇਹ ਤਸਵੀਰ ਲੁਧਿਆਣਾ ਦੀ 69 ਸਾਲਾ ਸੁਰਿੰਦਰ ਕੌਰ ਦੇ ਸਸਕਾਰ ਦੀ ਹੈ ਜੋ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਵਿੱਚ ਚਲੀ ਗਈ ਪਰ ਇਹ ਤਸਵੀਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀ ਹੈ। ਤਸਵੀਰ ‘ਚ ਵਿਖਾਈ ਦੇ ਰਿਹਾ ਮ੍ਰਿਤਕ ਔਰਤ ਦਾ ਸਸਕਾਰ ਕਰਨ ਵਾਲਾ ਵਿਅਕਤੀ ਸ਼ਮਸ਼ਾਨ ਘਾਟ ਦਾ ਚੌਕੀਦਾਰ ਹੈ। ਪਰਿਵਾਰ ਨੇ ਤਾਂ ਮਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਾਸਨ ਤਰਲੇ ਪਾਉਂਦਾ ਰਿਹਾ ਪਰ ਵੱਡਾ ਪਰਿਵਾਰ ਆਪਣੀ ਗੱਡੀ `ਚੋਂ ਵੀ ਨਹੀਂ ਨਿਕਲਿਆ।
ਵੱਡੇ ਘਰ ਦੀ ਔਲਾਦ ਨੇ ਪਿੱਛਾ ਛੁਡਾਇਆ | Curfew | Maa da Aah Haal Kita
ਹੁਣ ਪ੍ਰਸ਼ਾਸਨ ਨੇ ਮ੍ਰਿਤਕਾ ਨਮਿਤ ਪਾਠ ਤੇ ਅੰਤਿਮ ਅਰਦਾਸ ਦੀ ਵੀ ਜ਼ਿੰਮੇਵਾਰੀ ਲਈ ਹੈ। ਬੇਹੱਦ ਸ਼ਰਮਨਾਕ ਤੇ ਅਫ਼ਸੋਸਨਾਕ ਹੈ ਕਿ ਇਸ ਦੁੱਖ ਦੀ ਘੜੀ ‘ਚ ਆਪਣਿਆਂ ਨੂੰ ਵਿਸਾਰ ਦੇਣਾ। ਸਿਵਲ ਸਰਜਨ ਦੀ ਭਾਵੁਕਤਾ ਭਰੀ ਅਪੀਲ ਨੂੰ ਸਮਝਣ ਲਈ ਇਨਸਾਨੀਅਤ ਦਾ ਹੋਣਾ ਬੇਹੱਦ ਜ਼ਰੂਰੀ ਹੈ। ਪ੍ਰਸ਼ਾਸਨ ਵਾਰ ਵਾਰ ਕਹਿ ਰਿਹੈ ਕਿ ਸਸਕਾਰ ਤੇ ਫੁੱਲ ਚੁਗਣ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਪਰ ਕੁਝ ਲੋਕਾਂ ਦੀ ਇਨਸਾਨੀਅਤ ਮਰ ਚੁੱਕੀ ਹੈ। ਉਮੀਦ ਹੈ ਕਿ ਅਜਿਹੀ ਮੰਦਭਾਗੀ ਘਟਨਾ ਫੇਰ ਨਹੀਂ ਵਾਪਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.