PunjabTop News

ਵੱਡੀ ਖ਼ਬਰ : ਕੱਲ ਜਗਤਾਰ ਸਿੰਘ ਹਵਾਰਾ ਨੂੰ ਕੀਤਾ ਜਾਵੇਗਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਸ਼ਿਫਟ

Jagtar Singh Hawara Shifted to Chandigarh Jail

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਤਿਹਾੜ ਜੇਲ੍ਹ ’ਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਕੱਲ ਚੰਡੀਗੜ੍ਹ ਦੀ ਬੁੜੈਲ ’ਚ ਜੇਲ੍ਹ ’ਚ ਸ਼ਿਫ਼ਟ ਕੀਤਾ ਜਾਵੇਗਾ। ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ’ਚ ਰੱਖਿਆ ਗਿਆ ਸੀ। ਉਥੇ ਹੀ ਕੱਲ ਹਵਾਰਾ ਨੂੰ ਚੰਡੀਗੜ੍ਹ ਜ਼ਿਲ੍ਹਾਂ ਕੋਰਟ ‘ਚ ਵੀ ਕੀਤਾ ਪੇਸ਼ ਜਾਵੇਗਾ । ਉਥੇ ਹੀ ATFI (Anti Terrorist Front India) ਵੱਲੋਂ ਜਗਤਾਰ ਹਵਾਰਾ ਨੂੰ ਪੰਜਾਬ ਲਿਆਉਣ ‘ਤੇ ਵਿਰੋਧ ਕਰ ਰਹੀ ਹੈ।

Beadbi Insaaf Morcha ’ਚ ਪਹੁੰਚਿਆ ਵੱਡਾ ਕਾਫ਼ਲਾ, ਜਥੇਬੰਦੀਆਂ ਨੇ ਪਾਤਾ ਭੜਥੂ, | D5 Channel Punjabi

ਜ਼ਿਕਰਯੋਗ ਹੈ ਕਿ 2004 ’ਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭੂਰਾ ਤੇ ਇਕ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਦੇਵੀ ਸਿੰਘ ਨਾਲ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫਰਾਰ ਹੋ ਗਏ ਸਨ। ਹਾਲਾਂਕਿ ਦੇਵੀ ਸਿੰਘ ਨੂੰ ਛੱਡ ਕੇ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਸੀ। ਉਸ ’ਤੇ ਸੈਕਟਰ 17 ਤੇ ਸੈਕਟਰ 34 ਥਾਣੇ ’ਚ ਮਾਮਲੇ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button