Breaking NewsD5 specialNewsPoliticsPunjab

ਵੱਡੀ ਖ਼ਬਰ- ਹੁਣ ਚੰਦੂਮਾਜਰਾ ਵੀ ਹੋਇਆ ਬਾਗ਼ੀ!, Akali Dal ਨੂੰ ਦਿੱਤੀ ਵੱਡੀ ਚਿਤਾਵਨੀ, Sukhbir Badal ਦੀ ਵਧੀ ਮੁਸ਼ਕਿਲ

ਚੰਡੀਗੜ੍ਹ : ਢੀਂਡਸਾ ਜੋੜੀ ਨੂੰ ਲੈ ਕੇ ਅਕਾਲੀ ਦਲ ਦੀਆਂ ਮੁਸ਼ਕਿਲਾਂ ਅਜੇ ਘੱਟਦੀਆਂ ਨਹੀਂ ਦਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਦੇ ਸੁਰ ਹੋਰ ਤੇਜ਼ ਹੋਣ ਦੇ ਅਸਾਰ ਹਨ। ਉਥੇ ਹੋਰਨਾਂ ਸੀਨੀਅਰ ਅਕਾਲੀ ਆਗੂਆਂ ਦੇ ਵੀ ਪਾਰਟੀ ਨਾਲ ਮੱਤਭੇਦ ਸਾਹਮਣੇ ਆਉਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਵੱਲੋਂ ਮੁਅੱਤਲ ਕੀਤੇ ਢੀਂਡਸਾ ਜੋੜੀ ਖਿਲਾਫ਼ ਜਾਰੀ ਕੀਤੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ।

ਵੱਡੀ ਖ਼ਬਰ- ਹੁਣ ਚੰਦੂਮਾਜਰਾ ਵੀ ਹੋਇਆ ਬਾਗ਼ੀ!, Akali Dal ਨੂੰ ਦਿੱਤੀ ਵੱਡੀ ਚਿਤਾਵਨੀ, Sukhbir Badal ਦੀ ਵਧੀ ਮੁਸ਼ਕਿਲ

ਉਨ੍ਹਾਂ ਪਾਰਟੀ ਦੀ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਆਖਿਆ ਕਿ ‘‘ਅਕਾਲੀ ਦਲ ਵੱਲੋਂ ਢੀਂਡਸਾ ਪਿਤਾ ਪੁੱਤਰ ਖ਼ਿਲਾਫ਼ ਜੋ ਬਿਆਨ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ, ਉਸ ਸਬੰਧੀ ਉਨ੍ਹਾਂ ਨੂੰ ਭਰੋਸੇ ‘ਚ ਨਹੀਂ ਲਿਆ ਗਿਆ, ਜਿਸ ਦਾ ਉਨ੍ਹਾਂ ਨੂੰ ਅਖ਼ਬਾਰਾਂ ਰਾਹੀਂ ਪਤਾ ਲੱਗਾ ਹੈ।’’ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਰਾਹੀਂ ਸੀਨੀਅਰ ਆਗੂ ਤੇ ਸੰਸਦ ਮੈਂਬਰ ਖ਼ਿਲਾਫ਼ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਵੀ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਵੀ ਬਿਆਨ ਜਾਰੀ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਸ ਆਗੂ ਦੇ ਨਾਮ ’ਤੇ ਬਿਆਨ ਜਾਰੀ ਕੀਤਾ ਜਾਂਦਾ ਹੈ।

ਬਾਜਵਾ ਨੇ ਠੋਕਿਆ ਕੈਪਟਨ, ਕਹਿੰਦਾ, ‘ਕੈਪਟਨ ਮੁਕਤ ਕਾਂਗਰਸ ਕਰਾਂਗੇ’ ,ਸਾਰੇ ਮੰਤਰੀਆਂ ਨੇ ਕਰਤਾ ਆਹ ਮਤਾ ਪਾਸ

ਉਸ ਆਗੂ ਨੂੰ ਭਰੋਸੇ ’ਚ ਹੀ ਨਾ ਲਿਆ ਜਾਵੇ ਸਗੋਂ ਸ਼ਬਦਾਵਲੀ ਅਤੇ ਬਿਆਨ ’ਚ ਵਰਤੀ ਗਈ ਭਾਸ਼ਾ ਦੀ ਪ੍ਰਵਾਨਗੀ ਵੀ ਲਈ ਜਾਵੇ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਮ ’ਤੇ ‘ਤਿੱਖੀ ਸ਼ਬਦਾਵਲੀ’ ਦੀ ਵਰਤੋਂ ਕਰਦਿਆਂ ਢੀਂਡਸਾ ਪਿਤਾ ਪੁੱਤਰ ਖ਼ਿਲਾਫ਼ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ’ਚ ਸੁਖਦੇਵ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ’ਚ ਖੇਡਣ, ਲੋਕਾਂ ’ਚੋਂ ਰੱਦ ਕੀਤਾ ਹੋਇਆ ਤੇ ਅਕਾਲੀ ਦਲ ਤੋਂ ਅਹੁਦੇ ਹਾਸਲ ਕਰਨ ਵਾਲਾ ਨੇਤਾ ਕਰਾਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button