ਵੜਿੰਗ ਦਾ ਕੇਜਰੀਵਾਲ ਨੂੰ ਸਵਾਲ, ਤੁਹਾਨੂੰ ਕਿਸ ਲਈ ਸਮਾਂ ਚਾਹੀਦਾ ਹੈ?
ਵੋਟ ਦੀ ਸੱਟ ਨਾਲ ਮੂਸੇਵਾਲਾ ਦੇ ਕਤਲ ਦਾ ਬਦਲਾ ਲਓ, ਵੜਿੰਗ ਦੀ ਲੋਕਾਂ ਨੂੰ ਅਪੀਲ

ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਲਵੀਰ ਗੋਲਡੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਇੱਕ ਨੌਜਵਾਨ, ਤਜਰਬੇਕਾਰ, ਉਤਸ਼ਾਹੀ ਆਗੂ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣ ਸਕੇ।
ਗੋਲਡੀ ਦੇ ਸਮਰਥਨ ਵਿੱਚ ਪਾਰਟੀ ਦੀ ਮੁਹਿੰਮ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਵੀ ਸਮਾਂ ਆ ਗਿਆ ਹੈ, ਜੋ ਗੰਭੀਰ ਖ਼ਤਰੇ ਦੇ ਬਾਵਜੂਦ ਮੂਸੇਵਾਲਾ ਦੀ ਜਾਨ ਬਚਾਉਣ ਵਿੱਚ ‘ਆਪ’ ਸਰਕਾਰ ਦੀ ਮੁਜਰਮਾਨਾ ਲਾਪਰਵਾਹੀ ਅਤੇ ਅਸਫਲਤਾ ਦਾ ਨਤੀਜਾ ਸੀ।
ਜ਼ਿਮਨੀ ਚੋਣ ਤੋਂ ਪਹਿਲਾਂ ਕਮਿਸ਼ਨ ਦਾ ਫ਼ੈਸਲਾ, ਪਈਆਂ ਭਾਜੜਾਂ, CM ਮਾਨ ਦਾ ਐਕਸ਼ਨ D5 Channel Punjabi
ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਣ ‘ਤੇ ਵੀ ਵਿਅੰਗ ਕੱਸਿਆ। ਉਨ੍ਹਾਂ ਸਵਾਲ ਕੀਤਾ ਕਿ ਤੁਹਾਨੂੰ ਸਮਾਂ ਕਿਉਂ ਚਾਹੀਦਾ ਹੈ ਤਾਂ ਜੋ ਮੂਸੇਵਾਲਾ ਵਾਂਗ ਗੈਂਗਸਟਰਾਂ ਤੋਂ ਲੋਕਾਂ ਨੂੰ ਮਰਵਾਇਆ ਜਾ ਸਕੇ ਜਾਂ ਪੰਜਾਬ ਨੂੰ ਪਟਿਆਲਾ ਵਾਂਗ ਫਿਰਕੂ ਦੰਗਿਆਂ ਵਿੱਚ ਧੱਕ ਦਿੱਤਾ ਜਾ ਸਕੇ ਜਾਂ ਫਿਰ ਸ਼ਰ੍ਹੇਆਮ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
Punjab Bulletin : (21-06-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi
ਉਨ੍ਹਾਂ ਕਾਂਗਰਸੀ ਉਮੀਦਵਾਰ ਗੋਲਡੀ ਲਈ ਪੁਰਜ਼ੋਰ ਅਪੀਲ ਕਰਦਿਆਂ, ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਂ ਉਮੀਦਵਾਰਾਂ ਵਿੱਚੋਂ ਬਿਹਤਰ ਉਮੀਦਵਾਰ ਦੀ ਚੋਣ ਕਰਨ ਲਈ ਧਿਆਨ ਨਾਲ ਵੋਟ ਪਾਉਣ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤੁਸੀਂ ਦਲ-ਬਦਲੂਆਂ ਨੂੰ ਅਜ਼ਮਾਇਆ ਅਤੇ ਛੱਡ ਦਿੱਤਾ ਹੈ ਅਤੇ ਦੂਜੇ ਪਾਸੇ ਦਿੱਲੀ ਦਰਬਾਰ ਦੇ ਪਿੱਠੂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਹੀ ਯੋਗ ਅਤੇ ਤਜਰਬੇਕਾਰ ਉਮੀਦਵਾਰ ਗੋਲਡੀ ਹੈ।
Bandi Singh Rehai Morcha : ਨਹੀਂ ਮਿਲ ਰਿਹਾ Modi, ਕਮੇਟੀ ਮੈਂਬਰਾਂ ਨੇ ਲਾ ਦਿੱਤੀ ਵਾਹ | D5 Channel Punjabi
ਸੂਬਾ ਕਾਂਗਰਸ ਪ੍ਰਧਾਨ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਬਾਅਦ ਇੱਥੇ ਨਿੱਜੀ ਤੌਰ ’ਤੇ ਠਹਿਰੇ ਹੋਏ ਸਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲੋਕ ਗੋਲਡੀ ਨੂੰ ਮੌਕਾ ਦੇਣਗੇ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਆਪਣੇ ਖੁਦ ਨੂੰ ਇੱਕ ਨੌਜਵਾਨ ਅਤੇ ਉਤਸ਼ਾਹੀ ਵਿਧਾਇਕ ਵਜੋਂ ਸਾਬਤ ਕੀਤਾ ਹੈ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ।
Agneepath Scheme : Brigadier ਨੇ ਖੋਲ੍ਹੇ Aghneepath ਦੇ ਰਾਜ਼, ਗਿਣਵਾ ਦਿੱਤੀਆਂ ਵੱਡੀਆਂ ਕਮੀਆਂ
ਉਨ੍ਹਾਂ ਕਿਹਾ ਕਿ ਮਾਲਵੇ ਦੇ ਦਿਲ ਮੰਨੇ ਜਾਂਦੇ ਸੰਗਰੂਰ ਖੇਤਰ ਦੇ ਲੋਕਾਂ ਲਈ ਹਰ ਫਰੰਟ ‘ਤੇ ਫੇਲ੍ਹ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਭਾਵੇਂ ਬਾਹਰੋਂ ਰਾਜ ਸਭਾ ਦੇ ਉਮੀਦਵਾਰਾਂ ਨੂੰ ਸ਼ੱਕੀ ਢੰਗ ਨਾਲ ਲਿਆਉਣਾ ਅਤੇ ਥੋਪਣਾ ਜਾਂ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਅਜ਼ਾਦੀ ਦੇਣੀ ਹੋਵੇ, ਇਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਦਾ ਸਮਾਂ ਆ ਗਿਆ ਹੈ।
Vijay Singla News : Vijay Singla ਨੂੰ High Court ਦਾ ਵੱਡਾ ਝਟਕਾ, ਭੇਜਤਾ ਜੇਲ੍ਹ | D5 Channel Punjabi
ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਪ੍ਰਕਿਰਿਆ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਪੁੱਛਿਆ ਕਿ ਕੀ ਉਹ ਸਰਕਾਰ ਕੋਲ ਜਾਣ ਸਕਦੇ ਹਨ ਕਿ ਇਨ੍ਹਾਂ ਨੇ ਸ਼ੱਕੀਆਂ ਨੂੰ ਫੜਨ ਵਿੱਚ ਕੀ ਭੂਮਿਕਾ ਨਿਭਾਈ। ਜ਼ਿਆਦਾਤਰ ਗ੍ਰਿਫਤਾਰੀਆਂ ਦਿੱਲੀ ਪੁਲਿਸ ਨੇ ਕੀਤੀਆਂ ਹਨ। ਇਸੇ ਤਰ੍ਹਾਂ ਕੇਜਰੀਵਾਲ ਵੱਲੋਂ ਲਾਰੈਂਸ ਬਿਸ਼ਨੋਈ ਦੀ ਗ੍ਰਿਫ਼ਤਾਰੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਹਾਸੋਹੀਣਾ ਹੈ ਕਿਉਂਕਿ ਉਸਨੂੰ ਦਿੱਲੀ ਪੁਲੀਸ ਨੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ।
Moosewala ਦੇ ਕਾਤਲ ਲਿਆਂਦੇ ਜਾਣਗੇ Punjab! ਹੁਣ Punjab Police ਲਾਊ ਘੋਟਾ! | D5 Channel Punjabi
ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਨੂੰ ਦੁਹਰਾਉਂਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੰਕਾਰੀ ਹੋਣ ਦੇ ਨਾਲ-ਨਾਲ ਇਨ੍ਹਾਂ ਦੀ ਨਾਕਾਮੀ ਅਤੇ ਤਜਰਬੇ ਦੀ ਘਾਟ ਪੰਜਾਬ ਨੂੰ ਤਬਾਹ ਕਰ ਦੇਵੇਗੀ ਅਤੇ ਇਨ੍ਹਾਂ ਨੂੰ ਅਸਲੀਅਤ ਦਿਖਾ ਕੇ ਝਟਕਾ ਦੇਣਾ ਜ਼ਰੂਰੀ ਹੈ ਅਤੇ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੇ ਇਨ੍ਹਾਂ ਨੂੰ ਸ਼ੀਸ਼ਾ ਦਿਖਾਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ।
Moosewala ਦੇ ਕਾਤਲਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ CM Mann ਦਾ ਵੱਡਾ ਬਿਆਨ || D5 Channel Punjabi
ਉਨ੍ਹਾਂ ਸਮੂਹ ਸੀਨੀਅਰ ਆਗੂਆਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸੈਂਕੜੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਚੁਣੌਤੀ ਨੂੰ ਪਾਰ ਕਰਦਿਆਂ ਪਾਰਟੀ ਉਮੀਦਵਾਰ ਲਈ 24 ਘੰਟੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਲੜਾਈ ਹੁਣੇ ਸ਼ੁਰੂ ਹੋਈ ਹੈ ਅਤੇ ਅਸੀਂ ਸੰਗਰੂਰ ਵਿੱਚ ਜਿੱਤ ਨਾਲ ਇਸ ਨੂੰ ਨਿਰਣਾਇਕ ਸਿੱਟੇ ‘ਤੇ ਲੈ ਕੇ ਜਾਵਾਂਗੇ। ਉਨ੍ਹਾਂ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.