PunjabTop News

ਅੰਮ੍ਰਿਤਪਾਲ ਦੀ ਇਕ ਹੋਰ ਸਾਥੀ ਪੁਲਿਸ ਦੀ ਗ੍ਰਿਫ਼ਤ ‘ਚ ! ਅਹਿਮ ਖੁਲਾਸੇ ਹੋਣ ਦੀ ਉਮੀਦ

ਲੁਧਿਆਣਾ : ਸਾਹਨੇਵਾਲ ਤੋਂ ਅੰਮ੍ਰਿਤਪਾਲ ਦੀ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ । ਜਿਸ ਦੀ ਸ਼ਨਾਖਤ ਜੋਗਾ ਸਿੰਘ ਵਜੋਂ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਸਬੰਧੀ ਲੁਧਿਆਣਾ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Navjot Sidhu ਰਿਹਾਈ, ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ, ਸਰਕਾਰ ਦਾ ਵੱਡਾ ਫੈਸਲਾ | D5 Channel Punjabi

ਬੀਤੇ ਦਿਨੀਂ ਲੁਧਿਆਣਾ ਦੇ ਸਾਹਨੇਵਾਲ ਹਾਈਵੇਅ ਤੇ ਬਣੇ ਗੁਰਦੁਆਰਾ ਰੇਡੂ ਸਾਹਿਬ ਤੋਂ 3 ਸ਼ੱਕੀਆਂ ਨੂੰ ਹਿਰਾਸਤ ਵਿਚ ਬੀਤੇ ਦਿਨੀਂ ਲਿਆ ਗਿਆ ਸੀ ਪਰ ਇਸ ਦੀ ਪੁਸ਼ਟੀ ਨਾ ਤਾਂ ਗੁਰਦੁਆਰਾ ਸਾਹਿਬ ਤੋਂ ਅਤੇ ਨਾ ਹੀ ਪੁਲਿਸ ਵੱਲੋਂ ਕੀਤੀ ਗਈ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਵੇਲੇ ਹੀ ਜੋਗਾ ਸਿੰਘ ਉਨ੍ਹਾ 3 ਸ਼ਕੀਆਂ ਦੇ ਵਿੱਚ ਸ਼ਾਮਲ ਸੀ। ਜੋਗਾ ਸਿੰਘ ਅੰਮ੍ਰਿਤਪਾਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਉਸ ਤੋਂ ਅੰਮ੍ਰਿਤਪਾਲ ਬਾਰੇ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਗ੍ਰੰਥੀ ਨਾਲ ਹੋਈ ਵੱਡੀ ਵਾਰਦਾਤ, ਲੱਤ ਨਾਲ ਹੀ ਲੈ ਗਏ ਹਮਲਾਵਰ, ਰੂਹ ਕੰਬਾਊ ਤਸਵੀਰਾਂ | | Tarn Taran

ਇਸਦੇ ਨਾਲ ਜੋਗਾ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋਗਾ ਸਿੰਘ 1 mobile shop ਵਿੱਚ ਆਉਂਦਾ ਹੈ ਜਦ ਕਿ ਇਸ ਸੀਸੀਟੀਵੀ ਵਿੱਚ ਦਿਖਾਏ ਜਾ ਰਹੇ ਸੱਚ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਸਖਸ਼ ਜੋਗਾ ਸਿੰਘ ਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button