Press ReleasePunjabTop News

ਵੜਿੰਗ ਦਾ ‘ਆਪ’ ਸਰਕਾਰ ‘ਤੇ ਨਿਸ਼ਾਨਾ; ਵਿਧਾਇਕਾਂ ਨੂੰ ਰਿਸ਼ਵਤ ਦੇਣ ਦੇ ਮਾਮਲੇ ‘ਚ ਹਾਈ ਕੋਰਟ ਦੀ ਨਿਗਰਾਨੀ ‘ਚ ਜਾਂਚ ਦੀ ਮੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਕਥਿਤ ਤੌਰ ‘ਤੇ ਰਿਸ਼ਵਤ ਦੇਣ ਦੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਾਉਣ। ਇਸ ਸਬੰਧੀ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਪਾਰਟੀ ਦੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਦੋਸ਼ ਗੰਭੀਰ ਹਨ ਅਤੇ ਸੰਵਿਧਾਨਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੋਕਾਂ ਦਾ ਫਤਵਾ ਚੋਰੀ ਕਰਨ ਦੇ ਬਰਾਬਰ ਹਨ।

ਸਰਕਾਰ ਨੇ ਮੰਨੀਆਂ ਵੱਡੀਆਂ ਮੰਗਾਂ, ਪ੍ਰਦਰਸ਼ਨਕਾਰੀਆਂ ਨੇ ਖੁਸ਼ੀ-ਖੁਸ਼ੀ ਚੁੱਕਿਆ ਧਰਨਾ

ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਹਾਲਾਂਕਿ ‘ਆਪ’ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ‘ਤੇ ਸ਼ੰਕਾ ਜ਼ਾਹਰ ਕੀਤੀ, ਜੋ ਸਰਕਾਰ ਦੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਪਹਿਲਾਂ ਤੋਂ ਮਨਘੜਤ ਕਹਾਣੀ ਦਾ ਹਿੱਸਾ ਹੋ ਸਕਦੇ ਹਨ ।
ਵੜਿੰਗ ਨੇ ਕਿਹਾ ਕਿ ਆਪ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ।

ਗੈਂਗਸਟਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ! ਕਾਂਗਰਸ ਦੇ ਕਈ MLA ਪੱਟੇ BJP ਨੇ

ਇਸ ਦੇ ਨਾਲ ਹੀ ਹਾਈਕੋਰਟ ਨੇ ਘਰਾਂ ਤੱਕ ਰਾਸ਼ਨ ਮੁਫ਼ਤ ਪਹੁੰਚਾਉਣ ਦੀ ਨੀਤੀ ‘ਤੇ ਰੋਕ ਲਗਾ ਦਿੱਤੀ ਸੀ ਅਤੇ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਵੱਲੋਂ ਠੇਕੇਦਾਰਾਂ ਤੋਂ ਪੈਸੇ ਵਸੂਲਣ ਦੀ ਸਾਜ਼ਿਸ਼ ਦੀ ਆਡੀਓ ਸਾਹਮਣੇ ਆਈ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਦੇ ਵਿਧਾਇਕਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਸ਼ਰਮ ਤੋਂ ਬਚਣ ਲਈ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪ ਦੇ ਵਿਧਾਇਕਾਂ ਨੂੰ ਖ਼ਰੀਦਣ ਸਬੰਧੀ ਲਾਏ ਦੋਸ਼ਾਂ ਪ੍ਰਤੀ ਇੰਨੇ ਹੀ ਇਮਾਨਦਾਰ ਹੋ ਤਾਂ ਇਸ ਮਾਮਲੇ ‘ਚ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾਂਦਾ।

Khanna News : ਲੁਟੇਰਿਆਂ ਨੂੰ ਪਈ ਭਸੂੜੀ, ਇਕੱਲੀ ਔਰਤ ਨੇ ਫਸਾ ਲਏ ਕਸੂਤੇ | D5 Channel Punjabi

‘ਆਪ’ ਮੰਤਰੀਆਂ ਵੱਲੋਂ ਡੀਜੀਪੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਬਾਰੇ, ਵੜਿੰਗ ਨੇ ਕਿਹਾ ਕਿ ਇਹ ਇੱਕ ਵਾਰ ਫਿਰ ਡਰਾਮਾ ਹੈ ਕਿਉਂਕਿ ਇੱਕ ਮੰਤਰੀ ਹਮੇਸ਼ਾ ਡੀਜੀਪੀ ਨੂੰ ਮੀਟਿੰਗ ਅਤੇ ਗੱਲਬਾਤ ਲਈ ਬੁਲਾ ਸਕਦਾ ਹੈ। ਪਰ ਇਹ ਉਹ ਪ੍ਰਚਾਰ ਨਹੀਂ ਦਿੰਦਾ ਜੋ ਆਪ ਚਾਹੁੰਦੀ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ‘ਚ ‘ਆਪ’ ‘ਚ ਫੁੱਟ ਪੈਣ ਦੀ ਪ੍ਰਬਲ ਸੰਭਾਵਨਾ ਹੈ, ਜਿਸ ਦੇ ਵਿਧਾਇਕ ਪਾਰਟੀ ‘ਚ ਘੁਟਨ, ਨਿਰਾਸ਼ ਅਤੇ ਨਜ਼ਰਅੰਦਾਜ਼ ਮਹਿਸੂਸ ਕਰ ਰਹੇ ਹਨ, ਕਿਉਂਕਿ ਸੱਤਾ ਦਾ ਆਨੰਦ ਬਾਹਰਲੇ ਲੋਕਾਂ ਨੂੰ ਮਿਲ ਰਿਹਾ ਹੈ। ਜਿਸ ਕਾਰਨ ਪਾਰਟੀ ਵੱਲੋਂ ਦਿੱਲੀ ਦੀ ਤਰਜ਼ ‘ਤੇ ਦੋਸ਼ ਲਗਾ ਕੇ ਬਹਾਨਾ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੋਸ਼ਾਂ ਤੋਂ ਕੁਝ ਨਹੀਂ ਨਿਕਲੇਗਾ।

ਬੀਜੇਪੀ ਖ਼ਿਲਾਫ਼ ਖੁੱਲ੍ਹਕੇ ਬੋਲੇ ਮਾਨ, ਵਿਧਾਇਕ ਖਰੀਦਣ ਦੀ ਸੀ ਤਿਆਰੀ, ਅਫ਼ਸਰਾਂ ਨੂੰ ਦਿੱਤੇ ਸਖ਼ਤ ਹੁਕਮ

ਇਸੇ ਤਰ੍ਹਾਂ ਅਗਨੀਪਥ ਸਕੀਮ ਬਾਰੇ ਪੁੱਛੇ ਸਵਾਲ ‘ਤੇ, ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਮਰਥਨ ਕਰੇਗੀ, ਵੜਿੰਗ ਨੇ ਕਿਹਾ ਕਿ ਇਸੇ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਇਸ ਦਾ ਵਿਰੋਧ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button