PunjabTop News

ਵ੍ਰਿੰਦਾਵਨ ਹਾਦਸੇ ‘ਚ 10 ਲੋਕਾਂ ਦੀ ਮੌਤ, ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ

ਉੱਤਰ ਪ੍ਰਦੇਸ਼ ਦੇ ਵ੍ਰਿਦਾਵਨ ਵਿੱਚ ਯਮੁਨਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਹੋ ਗਿਆ ਹੈ। ਜਿਸ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਸ਼ਰਧਾਲੂ ਸੁੱਕਰਵਾਰ ਸਵੇਰੇ ਹੀ ਲੁਧਿਆਣਾ ਅਤੇ ਜਗਰਾਓਂ ਤੋਂ ਵ੍ਰਿੰਦਾਵਨ ਪਹੁੰਚੇ ਸਨ। ਹਾਦਸੇ ਵਿੱਚ ਜਾਣ ਗਵਾਉਣ ਵਾਲੇ ਸ਼ਰਧਾਲੂ ਲੁਧਿਆਣਾ ਅਤੇ ਜਗਰਾਓਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦਾ ਲਹਿਰ ਹੈ।

ਦਰਅਸਲ, ਵੀਰਵਾਰ 9 ਅਪ੍ਰੈਲ ਨੂੰ ਜਗਰਾਓਂ ਦੇ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ 2 ਬੱਸਾਂ ਵਿੱਚ ਕਰੀਬ 130 ਸ਼ਰਧਾਲੂ ਵ੍ਰਿਦਾਵਨ ਯਾਤਰਾ ਲਈ ਗਏ ਸਨ। ਇਨ੍ਹਾਂ ਵਿੱਚ ਕਰੀਬ 90 ਸ਼ਰਧਾਲੂ ਜਗਰਾਓਂ ਤੋਂ ਸਨ। ਜਦੋਂ ਕਿ ਬਾਕਿ ਹੋਰ ਸ਼ਹਿਰਾਂ ਤੋਂ ਸ਼ਾਮਲ ਹੋਏ ਸਨ। ਇਹ ਚਾਰ ਦਿਨਾਂ ਦੀ ਧਾਰਮਿਕ ਯਾਤਰਾ ‘ਤੇ ਸਨ ਅਤੇ ਬਾਂਕੇ ਬਿਹਾਰੀ ਦਰਸ਼ਨ ਕਰਨ ਗਏ ਸਨ। ਪਰ ਵ੍ਰਿਦਾਵਨ ਵਿੱਚ ਕਿਸ਼ਤੀ ਪਲਟਨ ਕਾਰਨ 7 ਲੋਕਾਂ ਦੀ ਮੌਤ ਹੋ ਗਈ।

ਹਾਦਸੇ ਵਿੱਚ ਇੱਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਜਗਰਾਓਂ ਨਿਵਾਸੀ ਮਧੁਰ ਬਹਲ, ਉਨ੍ਹਾਂ ਦੀ ਮਾਤਾ ਕਵਿਤਾ ਬਹਲ, ਚਾਚਾ ਚਰਨਜੀਤ, ਚਰਨਜੀਤ ਦੀ ਪਤਨੀ ਪਿੰਕੀ ਬਹਲ, ਮਧੁਰ ਦੀ ਭੁਆ ਆਸ਼ਾ ਰਾਣੀ, ਦੂਜੀ ਭੁਆ ਲੁਧਿਆਣਾ ਨਿਵਾਸੀ ਅੰਜੂ ਗੁਲਾਟੀ ਅਤੇ ਫੁੱਫੜ ਰਾਕੇਸ਼ ਗੁਲਾਟੀ ਦੇ ਨਾਮ ਸਾਹਮਣੇ ਆਏ ਹਨ। ਹਲਾਂਕਿ ਲੁਧਿਆਣਾ ਸਥਿਤ ਰਾਕੇਸ਼ ਗੁਲਾਟੀ ਦੇ ਘਰ ਮੌਜੂਦ ਰਿਸ਼ਤੇਦਾਰ ਨੇ ਕਿਹਾ ਕਿ ਪੂਰੀ ਸੂਚੀ ਮਿਲਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਪਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button