PunjabTop News

ਵੋਟਾਂ ਦੀ ਗਿਣਤੀ ਸ਼ੁਰੂ, ਕੁਝ ਦੇਰ ‘ਚ ਆਵੇਗਾ ਨਤੀਜੇ ਦਾ ਪਹਿਲਾ ਰੁਝਾਨ

ਪੰਜਾਬ ਦੇ ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਕਾਂਗਰਸ ਦਾ ਜਲੰਧਰ ਵਿੱਚ ਇੰਨਾ ਦਬਦਬਾ ਰਿਹਾ ਹੈ ਕਿ ਆਖ਼ਰੀ ਵਾਰ ਲੋਕ ਸਭਾ ਚੋਣ ਜਿੱਤਣ ਵਾਲੇ ਗੈਰ-ਕਾਂਗਰਸੀ ਇੰਦਰ ਕੁਮਾਰ ਗੁਜਰਾਲ ਸਨ, ਜੋ ਕਿ 25 ਸਾਲ ਪੁਰਾਣੀ ਗੱਲ ਹੈ।ਇਸ ਤੋਂ ਬਾਅਦ ਲਗਾਤਾਰ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ  ਨੇ ਹੀ ਜਿੱਤ ਦਰਜ ਕੀਤੀ ਹੈ।ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਸੀ ।ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ਼ ਚੌਧਰੀ ਨੂੰ 3.85 ਲੱਖ ਵੋਟਾਂ ਮਿਲੀਆਂ ਸਨ। ਭਾਜਪਾ ਨਾਲ ਗਠਜੋੜ ਕਰਨ ਵਾਲਾ ਅਕਾਲੀ ਦਲ 3.66 ਲੱਖ ਵੋਟਾਂ ਨਾਲ ਦੂਜੇ ਸਥਾਨ ‘ਤੇ ਰਿਹਾ। ਬਸਪਾ ਨੂੰ 2.04 ਲੱਖ ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ 25,467 ਵੋਟਾਂ ਨਾਲ ਆਖਰੀ ਸਥਾਨ ‘ਤੇ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button