Breaking NewsD5 specialNewsPunjab

ਵੇਖੋ ਮੱਥੇ ‘ਤੇ ਪਿਸਤੌਲ ਰੱਖ ਕੇ ਕਿਵੇਂ ਲੁੱਟਿਆ

ਲੁਧਿਆਣਾ : ਲੁਧਿਆਣਾ ਦੇ ਬਹਾਦੁਰ ਰੋਡ ‘ਤੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਐਕਟਿਵਾ ਸਵਾਰ 2 ਬਦਮਾਸ਼ਾਂ ਨੇ ਮਨੀ ਟਰਾਂਸਫਰ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਤਸਵੀਰਾਂ ਵਿਚ ਸਾਫ ਨਜ਼ਰ ਆ ਕਿ ਦੁਕਾਨ ਵਿਚ ਦੋ ਨੌਜਵਾਨ ਦਾਖਲ ਹੁੰਦੇ ਨੇ ਜਿਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਪਿਸਤੌਲ ਹੁੰਦੀ ਹੈ ਤੇ ਮੂੰਹ ਟੱਕਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਦੂਸਰਾ ਸਾਥੀ ਵੀ ਨਜ਼ਰ ਆ ਰਿਹਾ ਹੈ। ਜਿਸ ਦੇ ਹੱਥ ਵਿਚ ਦਾਤਰ ਫੜਿਆ ਹੁੰਦਾ ਹੈ। ਜੋ ਦੁਕਾਨ ਵਿਚ ਖੜੇ ਨੌਜਵਾਨਾਂ ਨੂੰ ਅੰਦਰ ਜਾਣ ਲਈ ਕਹਿੰਦਾ ਹੈ ਤੇ ਦੂਸਰਾ ਨੌਜਵਾਨ ਗੱਲਿਆਂ ਵਿਚੋਂ ਪੈਸੇ ਕੱਢਦਾ ਦਿਖਾਈ ਦੇ ਰਿਹਾ ਹੈ।

Read Also ਲੋਓ ਜੀ ਇੱਕ ਹੋਰ ਬੈਂਕ ਲੁੱਟਿਆ ਗਿਆ

ਜਿਸ ਤੋਂ ਕੁਝ ਸਮੇਂ ਬਾਅਦ ਹੀ ਦੂਸਰਾ ਸਾਥੀ ਨੌਜਵਾਨਾਂ ਦੀਆਂ ਜੇਬਾਂ ਚੈਕ ਕਰਦਾ ਹੈ ਇਕ ਗੱਲੇ ਚੋਂ ਪੈਸੇ ਕੱਢ ਕੇ ਦੁਕਾਨਦਾਰ ਨੂੰ ਦੂਸਰਾ ਗੱਲਾ ਖੋਲ੍ਹਣ ਲਈ ਨੌਜਵਾਨ ਦੇ ਸਿਰ ਵਿੱਚ ਪਿਸਤੌਲ ਮਾਰਦਾ ਹੈ। ਜਿਸ ਤੋਂ ਬਾਅਦ ਨੌਜਵਾਨ ਗੱਲਾ ਖੋਲ੍ਹ ਦਿੰਦਾ ਹੈ ਤੇ ਲੁਟੇਰੇ ਮਨੀ ਟਰਾਂਸਫਰ ਤੋਂ 55,000 ਰੁਪਏ ਦੀ ਨਕਦੀ ਤੇ ਮੋਬਾਇਲ ਲੈ ਕੇ ਉਥੋ ਫਰਾਰ ਹੋ ਜਾਂਦੇ ਹਨ। ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਹਾਸ਼ਿਲ ਕਰਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਲੁਧਿਆਣਾ ਦੇ ਪਿੰਡ ਜੋਧਾ ‘ਚ ਇਕ ਸੁਨਿਆਰ ਦੀ ਦੁਕਾਨ ‘ਚੋਂ ਇਕ ਜੋੜਾ ਸੋਨਾ ਲੈ ਫਰਾਰ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button