NewsBreaking NewsD5 specialPoliticsPunjab

ਵੇਖੋ ਜਦੋਂ ਬਾਦਲਾਂ ਨੂੰ ਚੈਲੰਜ ਕਰਨ ਵਾਲੀ ਬੀਬੀ ਤੋਂ ਖੋਹਿਆ ਮਾਇਕ!

ਅੰਮ੍ਰਿਤਸਰ : ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ, ਜਿਥੇ ਪ੍ਰਧਾਨਗੀ ਲਈ ਮੰਚ ‘ਤੇ ਬਿਰਾਜਮਾਨ ਨੇ ਗੋਬਿੰਦ ਸਿੰਘ ਲੌਂਗੋਵਾਲ। ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਨਰਲ ਹਾਊਸ ਤੋਂ ਪ੍ਰਵਾਨਗੀ ਲੈਣ ਲਈ ਮਤੇ ਪੜ੍ਹੇ, ਜੈਕਾਰੇ ਦੀ ਗੂੰਜ ‘ਚ ਪ੍ਰਵਾਨਗੀ ਤਾਂ ਮਿਲੀ ਪਰ ਨਾਲ ਹੀ ਬੀਬੀ ਕਿਰਨਜੋਤ ਕੌਰ ਨੇ ਮਾਇਕ ਸੰਭਾਲਦਿਆਂ। ਉਘੇ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਨੂੰ ਹਟਾਉਣ ਦੀ ਨਿੰਦਾ ਕੀਤੀ ਤਾਂ ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਉੱਠ ਕੇ ਇਸ ਦਾ ਵਿਰੋਧ ਕੀਤਾ। ਏਨਾ ਹੀ ਨਹੀਂ ਬੀਬੀ ਕਿਰਨਜੋਤ ਕੌਰ ਤੋਂ ਮਾਈਕ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਏਸੇ ਵਿੱਚ ਮੌਕੇ ‘ਤੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਅਤੇ ਮੁਲਾਜ਼ਮਾਂ ਨੇ ਰੌਲਾ ਰੱਪਾ ਸ਼ੁਰੂ ਕਰ ਦਿੱਤਾ।

Read Also ਫੇਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ, Daduwal ਨੇ ਕੀਤੀ ਲਾਹ-ਪਾਹ

ਇਸ ਵਿਰੋਧ ਦੇ ਦੌਰਾਨ ਕਰਨੈਲ ਸਿੰਘ ਪੰਜੌਲੀ ਵੀ ਬੀਬੀ ਕਿਰਨਜੋਤ ਕੌਰ ਨੂੰ ਸ਼ਾਂਤ ਕਰਵਾਉਣ ਲਈ ਆਪਣੀ ਜਗ੍ਹਾ ਤੋਂ ਉੱਠ ਕੇ ਮਾਈਕ ਵੱਲ ਵਧੇ। ਉਧਰ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਵੀ ਜਨਰਲ ਹਾਊਸ ‘ਚ ਨਾਅੇਰਬਾਜ਼ੀ ਕੀਤੀ। ਜਿਸ ਦੌਰਾਨ ਡਾ. ਰੂਪ ਸਿੰਘ ਦੇ ਇਸ਼ਾਰੇ ‘ਤੇ ਕਰਨੈਲ ਸਿੰਘ ਪੰਜੋਲੀ ਬਲਵਿੰਦਰ ਸਿੰਘ ਬੈਂਸ ਨੂੰ ਸ਼ਾਂਤ ਕਰਨ ਪਹੁੰਚੇ। ਜਦਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮਤੇ ਪੜ੍ਹਦੇ ਰਹੇ, ਇਸ ਮੌਕੇ ਮਹਿੰਦਰ ਸਿੰਘ ਹੁਸੈਨੀਵਾਲਾ ਵੀ ਬੈਂਸ ਦੇ ਸਣੇ ਹਾਊਸ ਦੀ ਕਾਰਵਾਈ ‘ਚੋਂ ਵਾਕ ਆਊਟ ਕਰ ਗਏ।

ਪੂਰੇ ਮਸਲੇ ‘ਤੇ ਬੀਬੀ ਕਿਰਨਜੋਤ ਕੌਰ ਤੇ ਬਲਵਿੰਦਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੇਰ ਤੋਂ ਆਪਣਾ ਵਿਰੋਧ ਜਤਾਇਆ। ਏਸੇ ਦੌਰਾਨ ਚੰਡੀਗੜ੍ਹ ਦੀ ਸਾਬਕਾ ਮੇਅਰ ਅਤੇ ਅਕਾਲੀ ਦਲ ਦੀ ਮਹਿਲਾ ਆਗੂ ਬੀਬੀ ਹਰਜਿੰਦਰ ਕੌਰ ਨੇ ਬੀਬੀ ਕਿਰਨਜੋਤ ਕੌਰ ਦੇ ਬਿਆਨਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਪੱਤਰਕਾਰਾਂ ਨੂੰ ਵੀ ਅਰਦਾਸ ਦਾ ਹਵਾਲਾ ਦੇ ਕੇ ਸ਼ਾਂਤ ਰਹਿਣ ਲਈ ਕਿਹਾ, ਸੋ ਕੁਲ ਮਿਲਾ ਕੇ ਭਾਰੀ ਸੁਰੱਖਿਆ ਫੋਰਸ ਅਤੇ ਹੰਗਾਮਾ ਭਰਪੂਰ ਹਾਲਾਤਾਂ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ। ਵਿਰੋਧੀਆਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਅਤੇ ਬਾਦਲਾਂ ਦੀ ਸਰਪ੍ਰਸਤੀ ‘ਤੇ ਇਕ ਵਾਰ ਫੇਰ ਤੋਂ ਮੋਹਰ ਲੱਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button