ਵਿਸ਼ਵ ਅਥਲੈਟਿਕਸ ਦਿਵਸ : ਜਾਣੋ ਤੁਸੀਂ ਘਰਾਂ ‘ਚ ਰਹਿ ਕੇ ਕਿਵੇਂ ਰਹਿ ਸਕਦੇ ਹੋ ਫਿੱਟ !
ਪਟਿਆਲਾ : ਕੋਰੋਨਾ ਵਾਇਰਸ ਕਰ ਕੇ ਪੀਐਮ ਮੋਦੀ ਵੱਲੋਂ 17 ਮਈ ਤੱਕ ਲਾਕਡਾਊਨ ਵਧਾ ਦਿੱਤਾ ਸੀ ਲੋਕ ਘਰਾਂ ‘ਚ ਬੰਦ ਹੋ ਗਏ ਹਨ। ਕਰਫਿਊ ਦੇ ਦੌਰਾਨ ਜਿੱਥੇ ਸਪੋਸਰਟਸ ਐਕਟੀਵਿਟੀ ਬਿਲਕੁਲ ਬੰਦ ਹਨ ਤਾਂ ਉੱਥੇ ਹੀ ਐਥਲੀਟ ਇਨੀਂ ਦਿਨੀਂ ਘਰ ਬੈਠ ਕੇ ਦੇਸੀ ਤਰੀਕੇ ਅਪਣਾ ਕੇ ਆਪਣੇ ਆਪ ਨੂੰ ਫਿੱਟ ਰੱਖ ਰਹੇ ਹਨ। ਕਰਫਿਊ ਦਾ ਅਸਰ ਐਥਲੀਟ ਦੀ ਸਿਹਤ ਤੇ ਵੀ ਪਿਆ ਹੈ। ਪ੍ਰੈਕਰਿਸ ਘੱਟ ਹੋਣ ਤੇ ਸਮਾਨ ਸੀ ਉਪਲਬਧਤਾ ਘੱਟ ਹੋਣ ਦੇ ਕਾਰਨ ਆਮ ਦਿਨਾਂ ਦੇ ਮੁਕਾਬਲੇ ਐਥਲੀਟ ਇਸ ਸਮੇਂ 60 ਤੋਂ 70 ਫੀਸਦ ਡਾਈਟ ਲੈ ਰਹੇ ਹਨ। ਇਸਦੇ ਨਾਲ ਹੀ ਖੁਦ ਨੂੰ ਫਿੱਟ ਰੱਖਣ ਦੇ ਲਈ ਘਰਾਂ ‘ਚ ਹੀ ਉਹ ਆਪਣੀ ਸਿਹਤ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਤੇ ਭਾਰਤੀ ਐਥਲੈਟਿਕਸ ਟੀਮ ਦੀ ਕੋਚ ਨਵਪ੍ਰੀਤ ਕੌਰ ਸਿੱਧੂ ਵੀ ਇਨੀਂ ਦਿਨੀਂ ਘਰ ‘ਚ ਸਟਰੈਚਿੰਗ ਅਤੇ ਯੋਗਾ ਕਰ ਰਹੀ ਹੈ। ਉੱਥੇ ਹੀ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਜਾਂਦਾ ਹੈ ਕਿ ਤੁਸੀਂ ਘਰਾਂ ‘ਚ ਬੈਠ ਕੇ ਵੀ ਫਿੱਟ ਰਹਿ ਸਕਦੇ ਹੋ ਜੇਕਰ ਤੁਸੀਂ ਗ੍ਰਾਊਡ ਨਹੀਂ ਜਾ ਸਕਦੇ। ਸਟਰੈਚਿੰਗ ਅਤੇ ਸਟਰੈਂਥਿੰਗ ਦੇ ਨਾਲ ਨਾਲ ਐਕਸਰਸਾਈਜ਼ ਕਰਕੇ ਤੁਸੀਂ ਖੁਦ ਨੂੰ ਫਿੱਟ ਰੱਖ ਸਕਦੇ ਹੋ।
ਦੱਸ ਦਈਏ ਕਿ ਇਹ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਫਿੱਟ ਰੱਖ ਸਕਦੇ ਹੋ। ਉਹਨਾਂ ਕਿਹਾ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਸੇ ਫਰੂਟ ਜਾਂ ਫਿਰ ਡਰਾਈ ਫਰੂਟਸ ਤੋਂ ਵੀ ਕਰ ਸਕਦੇ ਹੋ। ਕਸਰਤ ਕਰਨਾ ਵੀ ਤੁਹਾਡੇ ਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਵੇਲੇ ਕਰਨੀ ਹੈ ਸ਼ਾਮ ਨੂੰ ਜਾਂ ਫਿਰ ਸਵੇਰੇ। ਉਹਨਾਂ ਕਿਹਾ ਕਿ ਆਪਣੇ ਖਾਣ ਦਾ ਰੁਟੀਨ ਵੀ ਤੁਸੀਂ ਨਿਸ਼ਚਿਤ ਕਰ ਸਕਦੇ ਹੋ ਕਿ ਕਿਸ ਸਮੇਂ ਕੀ ਖਾਣਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਮਾਈਡ ਸੈਟ ਕਰਨਾ ਪਵੇਗਾ ਕਿ ਕਿਹੜੀ ਚੀਜ਼ ਕਦੋਂ ਖਾਣੀ ਹੈ ਜੇ ਤੁਸੀਂ ਆਪਣੇ ਮਾਈਡ ਤੇ ਕੰਟਰੋਲ ਕਰ ਲਿਆ ਤਾਂ ਤੁਹਾਡਾ ਦਿਮਾਗ ਆਪਣੇ ਆਪ ਹੀ ਕੈਚ ਕਰ ਲਵੇਗਾ ਕਿ ਕਿਹੜੀ ਚੀਜ਼ ਕਦੋਂ ਖਾਣੀ ਹੈ।
ਕਿਉਂਕਿ ਇਹਨਾਂ ਦਿਨਾਂ ਵਿਚ ਸਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਸਾਡਾ ਬਾਰ-ਬਾਰ ਕੁੱਝ ਖਾਣ ਨੂੰ ਮਨ ਕਰਦਾ ਹੈ। ਉਹਨਾਂ ਦੱਸਿਆ ਕਿ ਹਰ ਕੋਈ ਦਿਨ ਵਿਚ ਤਿੰਨ ਵਾਰ ਰੋਟੀ ਖਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਕੋਈ ਵੀ ਫਰੂਟ ਜਾਂ ਕੋਈ ਡਰਾਈ ਫਰੂਟ ਦੀ ਵਰਤੋਂ ਕਰ ਸਕਦੇ ਹੋ। ਫਲ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣੇ ਵੀ ਚਾਹੀਦੇ ਹਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਬੱਚਿਆਂ ਦੀ ਭੁੱਖ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਬੱਚੇ ਪਹਿਲਾਂ ਤਾਂ ਕੁੱਝ ਨਾ ਕੁੱਝ ਖਾ ਹੀ ਲੈਂਦੇ ਸਨ ਜਿਵੇਂ ਕਿ ਚਿਪਸ, ਬਿਸਕੁਟ ਜਾਂ ਫਿਰ ਚਾਕਲੇਟ ਪਰ ਹੁਣ ਤਾਂ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਤੇ ਇਸ ਸਭ ਵਿਚ ਬੱਚਿਆਂ ਨੂੰ ਕੀ ਖਾਣ ਲਈ ਦੇਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.