ਵਿਵੇਕ ਅਗਨੀਹੋਤਰੀ ਨੇ ਆਪਣਾ ਟਵਿੱਟਰ ਅਕਾਊਂਟ ਕੀਤਾ ਬੰਦ
ਮੁੰਬਈ : ਡਾਇਰੈਕਟਰ ਵਿਵੇਕ ਅਗਨੀਹੋਤਰੀ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੇ ਹਨ। ਵਿਵੇਕ ਸੋਸ਼ਲ ਮੀਡੀਆ ’ਤੇ ਵੀ ਪੋਸਟ ਸਾਂਝੀ ਕਰਦੇ ਰਹਿੰਦੇ ਹਨ। ਵਿਵੇਕ ਆਪਣੀ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਰਹੇ ਸੀ। ਹੁਣ ਡਾਇਰੈਕਟਰ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਵਿਵੇਕ ਨੇ ਟਵੀਟ ਕਰਕੇ ਦਿੱਤੀ ਹੈ।
ਵਿਵੇਕ ਅਗਨੀਹੋਤਰੀ ਨੇ ਆਪਣੇ ਆਖ਼ਰੀ ਟਵੀਟ ’ਚ ਲਿਖਿਆ ਕਿ ‘ਇਹ ਸਮਾਂ ਮੇਰੇ ਲਈ ਕੁਝ ਚੰਗਾ ਸੋਚਣ ਦਾ ਹੈ। ਇਸ ਲਈ ਟਵਿੱਟਰ ਨੂੰ ਕੁਝ ਸਮੇਂ ਲਈ ਡੀਐਕਟੀਵੇਟ ਕਰ ਰਿਹਾ ਹਾਂ, ਜਲਦੀ ਮਿਲਦੇ ਹਾਂ।’
Bishnoi Remand : Lawrence Bishnoi ਨੂੰ ਲੈ ਕੇ ਵੱਡੀ ਖ਼ਬਰ, Court ਨੇ ਸੁਣਾਇਆ ਫ਼ੈਸਲਾ | D5 Channel Punjabi
ਵਿਵੇਕ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਨਿਰਦੇਸ਼ਕ ਦੇ ਇਸ ਫ਼ੈਸਲੇ ਤੋਂ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ। ਤੁਹਾਨੂੰ ਦੱਸ ਦਈਏ ਕਿ ਵਿਵੇਕ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਦੇ ਨਿਰਦੇਸ਼ਕ ਹਨ। ਫ਼ਿਲਮ ’ਤੇ ਲੋਕਾਂ ’ਚ ਨਫ਼ਰਤ ਫ਼ੈਲਾਉਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਵੀ ਚੰਗੀ ਕਮਾਈ ਕੀਤੀ ਸੀ। ‘ਦਿ ਕਸ਼ਮੀਰ ਫ਼ਾਈਲਜ਼’ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ।
It’s time for Creative Solitude.
Time to deactivate twitter for sometime.
See you soon.
— Vivek Ranjan Agnihotri (@vivekagnihotri) July 30, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.