Breaking NewsD5 specialIndiaNewsTop News

ਮੁੱਖ ਮੰਤਰੀ ਜੈਰਾਮ ਠਾਕੁਰ ਦਿੱਲੀ ਏਮਜ਼ ‘ਚ ਭਰਤੀ

ਸ਼ਿਮਲਾ  : ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ (Himachal Pradesh Chief Minister) ਜੈਰਾਮ ਠਾਕੁਰ (CM Jairam Thakur) ਨੂੰ ਇਲਾਜ਼ ਲਈ ਦਿੱਲੀ ਦੇ ਏਮਜ਼ (Delhi AIIMS) ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਦੇਸ਼ ਸਰਕਾਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸਿਹਤਮੰਦ ਹਨ ਅਤੇ ਸਿਰਫ਼ ਨਿਯਮਿਤ ਸਿਹਤ ਜਾਂਚ ਲਈ ਹੀ ਏਮਜ਼ ‘ਚ ਦਾਖ਼ਲ ਹੋਏ ਹਨ।

Khabran Da Sira : ਸਿੱਧੂ, CM ਚੰਨੀ ਅਤੇ ਮੂਸੇਵਾਲਾ ‘ਤੇ ਕੇਸ ਦਰਜ, PM ਮੋਦੀ ਦੀ ਹੰਗਾਮੀ ਮੀਟਿੰਗ, ਫਸੀ ਖੱਟਰ ਸਰਕਾਰ

ਦੱਸਣਯੋਗ ਹੈ ਕਿ ਵੀਰਵਾਰ ਰਾਤ ਛਾਤੀ ‘ਚ ਹਲਕੇ ਦਰਦ ਤੋਂ ਬਾਅਦ ਠਾਕੁਰ ਦੀ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਡਾਕਟਰੀ ਜਾਂਚ ਹੋਈ, ਜਿਸ ‘ਚ ਸਾਰੀਆਂ ਰਿਪੋਰਟਾਂ ਆਮ ਪਾਈਆਂ ਗਈਆਂ ਹਨ। ਜਾਂਚ ਤੋਂ ਬਾਅਦ ਮੁੱਖ ਮੰਤਰੀ ਵਾਪਸ ਚਲੇ ਗਏ। ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮਾਇਓਕਾਰਡੀਅਲ ਇੰਫਾਕਰਸ਼ਨ ਦੀ ਪੁਸ਼ਟੀ ਲਈ ਹੁਣ ਏਮਜ਼ ‘ਚ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਹਾਲ ਹੀ ‘ਚ ਪੰਜਾਬ ‘ਚ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ ਅਤੇ ਵੀਰਵਾਰ ਨੂੰ ਉਹ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਦੇ ਤਿਰੂਪਤੀ ਬਾਲਾਜੀ ਮੰਦਰ ਤੋਂ ਸ਼ਿਮਲਾ ਪਰਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button