Breaking NewsD5 specialNewsPress ReleasePunjab

ਵਿਵਾਦਤ ਟਿੱਪਣੀਆਂ ਕਰਨ ਵਾਲੇ ਪੰਜਾਬੀ ਅਖਬਾਰ ਵਿਰੁੱਧ ਅਕਾਲੀ ਚੁੱਪ ਕਿਉਂ?: ਗੁਪਤਾ

ਸ਼੍ਰੋਮਣੀ ਅਕਾਲੀ ਦਲ ਦਾ ਹਿੰਦੂ ਮੰਦਰਾਂ ਵਿੱਚ ਜਾਣਾ ਮਹਿਜ਼ ਸਿਆਸੀ ਡਰਾਮਾ, ਇਸ ‘ਤੋਂ ਪਹਿਲਾਂ ਕਦੇ ਕੋਈ ਨਹੀਂ ਦਿਖਿਆ ਮੰਦਰਾਂ ਵਿੱਚ: ਜੀਵਨ ਗੁਪਤਾ

ਕਿਸਾਨਾਂ ਅੰਦੋਲਨ ਹੱਥੋਂ ਨਿਕਲਦਾ ਵੇਖ ਕੇ ਇਹ ਸਪੱਸ਼ਟ ਹੋ ਗਿਆ ਕਿ ਵਿਰੋਧੀ ਪਾਰਟੀਆਂ ਨੇ ਆਪਣੀ ਹਾਰ ਨੂੰ ਮਹਿਸੂਸ ਕਰਦਿਆਂ ਹਿੰਦੂ ਕਾਰਡ ਖੇਡਣਾ ਕੀਤਾ ਸ਼ੁਰੂ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵਲੋਂ ਹਿਦੂਆਂ ਦੇ ਪ੍ਰਸਿਧ ਧਾਰਮਿਕ ਤੀਰਥ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਸਮੇਤ ਹੋਰਨਾਂ ਮੰਦਰਾਂ ‘ਚ ਵਿੱਚ ਮੱਥਾ ਟੇਕਣ ਪੁੱਜਣ ‘ਤੇ ਕਰੜਾ ਨੋਟਿਸ ਲੈਂਦੀਆਂ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦਾ ਅਧਾਰ ਬਚਾਉਣ ਲਈ ਹਿੰਦੂ ਮੰਦਰਾਂ ਵਿੱਚ ਆਪਣਾ ਨੱਕ ਰਗੜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਨਾ ਤਾਂ ਪਿੰਡਾਂ ਤੋਂ ਵੋਟਾਂ ਮਿਲਣਗੀਆਂ ਅਤੇ ਨਾ ਹੀ ਸ਼ਹਿਰਾਂ ਤੋਂ, ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਆਪਣੀ ਰਾਜਨੀਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਧਾਰ ਬਣਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੀਤੀ ਹੈ।

ਕੇਜਰੀਵਾਲ ਦਾ ਵਿਰੋਧ, ਕਿਸਾਨਾਂ ਨੇ ਪਾਇਆ ਘੇਰਾ || D5 Channel Punjabi

ਜੀਵਨ ਗੁਪਤਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਧਰਨੇ-ਪ੍ਰਦਰਸ਼ਨਾਂ ਅਤੇ ਰੋਜ਼ਾਨਾ ਦੇ ਬੰਦਾਂ ਤੋਂ ਸਮਾਜ ਦਾ ਹਰ ਵਰਗ ਪਰੇਸ਼ਾਨ ਹੈ ਅਤੇ ਇਸ ਨਾਲ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਇਹੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉਹਨਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਕਦੇ ਹਿੰਦੂ ਮੰਦਰਾਂ ਵੱਲ ਮੁੰਹ ਨਹੀਂ ਕਰਦਿਆਂ ਸਨ, ਅੱਜ ਉਹਨਾਂ ਨੂੰ ਮੰਦਰ ਯਾਦ ਆ ਰਹੇ ਹਨIਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਸੂਬੇ ਦੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਨਿਸ਼ਾਨਾ ਬਣਾ ਕੇ ਸਿਆਸੀ ਚਾਲਾਂ ਖੇਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਰਾਜਨੀਤੀ ਦਾ ਪਹੀਆ ਹਿੰਦੂ ਵੋਟ ਬੈਂਕ ‘ਤੇ ਆ ਟਿਕਿਆ ਹੈI ਜਿਸਦੇ ਲਈ ਹੁਣ ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਾਅ ਖੇਡ ਰਹੀ ਹੈ।

ਨਵਜੋਤ ਸਿੱਧੂ ਨੂੰ ਆਇਆ ਸੱਦਾ, ਅਸਤੀਫ਼ੇ ‘ਤੇ ਅੜਿਆ ਪੇਚ ! D5 Channel Punjabi

ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਹਮੇਸ਼ਾ ਹਿੰਦੂ ਮੰਦਰਾਂ ਅਤੇ ਦੇਵੀ -ਦੇਵਤਿਆਂ ਨੂੰ ਨਜ਼ਰਅੰਦਾਜ਼ ਕਰਦੀਆਂ ਆਈਆਂ ਹਨ, ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਸੁਖਬੀਰ ਬਾਦਲ, ਨਵਜੋਤ ਸਿੱਧੂ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਮੰਦਰਾਂ ਵਿੱਚ ਨੱਕ ਰਗੜਣ ਪੁੱਜ ਰਹੇ ਹਨ।ਜੀਵਨ ਗੁਪਤਾ ਨੇ ਕਿਹਾ ਕਿ ਬੇਅਦਬੀ ਕਾਰਨ ਆਪਣਾ ਸਿਆਸੀ ਆਧਾਰ ਗੰਵਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਐਸ.ਜੀ.ਪੀ.ਸੀ.ਨੂੰ ਆਧਾਰ ਬਣਾ ਕੇ ਗੁਰਦੁਆਰਿਆਂ ਰਾਹੀਂ ਆਪਣੀ ਰਾਜਨੀਤਕ ਯਾਤਰਾ ਕੀਤੀ ਹੈ ਅਤੇ ਆਪਣੇ ਸਿਆਸੀ ਹਿੱਤਾ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਵਰਤੋਂ ਕੀਤੀ ਹੈI ਗੁਪਤਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿੱਖ ਸਮਾਜ ਵਿੱਚ ਅਕਾਲੀ ਦਲ ਪ੍ਰਤੀ ਭਾਰੀ ਰੋਸ ਹੈ।

ਰਾਜਾ ਵੜਿੰਗ ਨੇ ਲਾ ਲਿਆ ਕੰਡਕਟਰ ਨੂੰ ਫੋਨ, ਫਿਰ ਸੁਣੋ ਕੰਡਕਟਰ ਦਾ ਜਵਾਬ D5 Channel Punjabi

ਜੀਵਨ ਗੁਪਤਾ ਨੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿੱਚ ਸਿਰ ਝੁਕਾਉਣ ‘ਤੇ ਪੰਜਾਬੀ ਅਖ਼ਬਾਰ ਵੱਲੋਂ ਵਿਵਾਦਤ ਟਿੱਪਣੀ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਾਲੇ ਤੀਕ ਕੋਈ ਬਿਆਨ ਨਾ ਦਿੱਤੇ ਜਾਣ ਅਤੇ ਨਾ ਹੀ ਕੋਈ ਕਾਰਵਾਈ ਕੀਤੇ ਜਾਣ ‘ਤੇ ਸਵਾਲ ਚੁੱਕਦੀਆਂ ਕਿਹਾ ਕਿ ਖੁਦ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਵੱਡੇ-ਵੱਡੇ ਦਾਅਵੇ ਕਾਰਨ ਵਾਲੇ ਅਕਾਲੀ ਦਲ ਨੇ ਅਜੇ ਤੱਕ ਪੰਜਾਬੀ ਅਖਬਾਰ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਗੁਪਤਾ ਨੇ ਕਿਹਾ ਕਿ ਵਿਵਾਦਿਤ ਖਬਰ ਪ੍ਰਕਾਸ਼ਿਤ ਕਰਨ ਵਾਲੀ ਅਖਬਾਰ ਖਿਲਾਫ਼ ਅਕਾਲੀ ਦਲ ਵਲੋਂ ਕੋਈ ਬਿਆਨ ਨਾ ਦੇਣਾ ਅਤੇ ਨਾ ਹੀ ਉਸ ਅਖਬਾਰ ਦੇ ਖਿਲਾਫ ਕੋਈ ਕਾਰਵਾਈ ਕਰਨਾ, ਇਹ ਗੱਲ ਸਾਫ਼ ਕਰਦਾ ਹੈ ਕਿ ਅਕਾਲੀ ਦਲ ਦੀ ਮਾਨਸਿਕਤਾ ਅਤੇ ਟੀਚਾ ਸਿਰਫ ਹਿੰਦੂ ਵੋਟ ਬੈਂਕ ਤੱਕ ਸੀਮਤ ਹੈ, ਉਨ੍ਹਾਂ ਨੂੰ ਹਿੰਦੁਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਧਰਮ ਪਰਿਵਰਤਨ ‘ਤੇ ਬੀਬੀ ਜਗੀਰ ਕੌਰ ਨਾਲ ਸਿੱਧੀ ਗੱਲ, ਛਿੜੀ ਨਵੀਂ ਚਰਚਾ D5 Channel Punjabi

ਜੀਵਨ ਗੁਪਤਾ ਨੇ ਹਾਲਾਂਕਿ ਕੁਝ ਸਿੱਖ ਸੰਗਠਨਾਂ ਅਤੇ ਹਿੰਦੂ ਸੰਗਠਨਾਂ ਨੇ ਵਿਵਾਦਤ ਟਿੱਪਣੀਆਂ ਕਰਨ ਵਾਲੇ ਪੰਜਾਬੀ ਅਖਬਾਰ ਦਾ ਵਿਰੋਧ ਕੀਤਾ, ਪਰ ਪੰਜਾਬ ਸਰਕਾਰ, ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹੁਣ ਤੱਕ ਪੰਜਾਬੀ ਅਖਬਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੇ ਜਾਣ ਵਿਰੁਧ ਸਵਾਲ ਖੜੇ ਕੀਤੇI ਗੁਪਤਾ ਨੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਅਤੇ ਖ਼ਬਰ ਲਿਖਣ ਵਾਲੇ ਰਿਪੋਰਟਰ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button