ਵਿਰਾਟ ਕੋਹਲੀ ਨੂੰ ਯਾਦ ਆਇਆ ਆਪਣਾ ਪਹਿਲਾ ਪਿਆਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਲਵ ਲੈਟਰ
ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਇਨੀਂ ਦਿਨੀਂ ਇੰਗਲੈਂਡ ਦੌਰੇ ‘ਤੇ ਹਨ। ਕੋਹਲੀ ਦੀ ਟੀਮ ਪਹਿਲਾਂ ਨਿਊਜ਼ੀਲੈਂਡ ਦੇ ਖਿਲਾਫ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ‘ਚ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ ਨੂੰ 4 ਅਗਸਤ ਤੋਂ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ‘ਤੇ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਵੀ ਨਾਲ ਗਈਆਂ ਹਨ। ਪਰਿਵਾਰ ਦੇ ਨਾਲ ਹੋਣ ਦੇ ਬਾਵਜੂਦ ਕੋਹਲੀ ਦਾ ਪੁਰਾਣਾ ਦਰਦ ਉੱਭਰ ਆਇਆ ਹੈ। ਕੋਹਲੀ ਨੇ ਆਪਣੇ ਸੱਚੇ ਪਿਆਰ ਲਈ ਇੱਕ ਲਵ ਲੈਟਰ ਵੀ ਲਿਖਿਆ ਹੈ।
ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !
ਦਰਅਸਲ ਕੋਹਲੀ ਨੇ ਖ਼ੁਦ ਨੂੰ ਫਿੱਟ ਰੱਖਣ ਲਈ ਆਲੂ ਖਾਣੇ ਬੰਦ ਕਰ ਦਿੱਤੇ ਹਨ। ਹੁਣ ਕੋਹਲੀ ਆਲੂ ਨੂੰ ਬਹੁਤ ਮਿਸ ਕਰ ਰਹੇ ਹਨ। ਇਹ ਲੈਟਰ ਕੋਹਲੀ ਨੇ ਆਲੂ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਹੋਏ ਲਿਖਿਆ ਹੈ। ਇਸ ਲੈਟਰ ਵਿਚ ਉਨ੍ਹਾਂ ਨੇ ਲਿਖਿਆ, ‘ਮੇਰੇ ਪਿਆਰੇ ਆਲੂ, ਮੈਂ ਇਹ ਲੈਟਰ ਤੁਹਾਨੂੰ ਇਸ ਲਈ ਲਿੱਖ ਰਿਹਾ ਹਾਂ, ਕਿਉਂਕਿ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੇਰਾ ਪਿਆਰ ਤੁਹਾਡੇ ਲਈ ਸੱਚਾ ਹੈ। ਮੈਨੂੰ ਹੁਣ ਵੀ ਸਾਡੀ ਪਹਿਲੀ ਮੁਲਾਕਾਤ ਯਾਦ ਹੈ। ਜਿਸ ਦਿਨ ਮੈਂ ਤੁਹਾਨੂੰ ਆਲੂ ਦੇ ਪਰੌਂਠੇ ਵਿਚ ਦੇਖਿਆ ਸੀ। ਮੈਨੂੰ ਹੁਣ ਵੀ ਯਾਦ ਹੈ ਕਿ ਮੈਂ ਤੁਹਾਨੂੰ ਗ੍ਰੋਸਰੀ ਸਟੋਰ ਵਿਚੋਂ ਸੱਚੇ ਫੈਨ ਦੀ ਤਰ੍ਹਾਂ ਲੈ ਕੇ ਆਉਂਦਾ ਸੀ। ਮੈਨੂੰ ਉਹ ਦਿਨ ਯਾਦ ਹੈ, ਜਦੋਂ ਮੈਂ ਤੁਹਾਨੂੰ ਥੀਏਟਰ ਵਿਚ ਮਿਲਦਾ ਸੀ ਅਤੇ ਤੁਹਾਨੂੰ ਆਪਣੇ ਹੱਥ ਵਿਚ ਫੜਦਾ ਸੀ ਅਤੇ ਤੁਸੀਂ ਲਾਲ ਕੈਚਅਪ ਵਿਚ ਡੁੱਬੇ ਹੁੰਦੇ ਸੀ।’
🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ
ਵਿਰਾਟ ਨੇ ਅੱਗੇ ਲਿਖਿਆ, ‘ਮੈਨੂੰ ਹੁਣ ਪਤਾ ਲੱਗਾ ਕਿ ਤੁਹਾਡੇ ਬਿਨਾਂ ਜੀਵਨ ਅਧੂਰਾ ਹੈ, ਜਿਵੇਂ ਆਲੂ ਦੇ ਬਿਨਾਂ ਗੋਭੀ। ਤੁਹਾਡੇ ਨਾਲ ਮਟਰ ਕਿਊਟ ਹੁੰਦੀ ਸੀ। ਜਦੋਂ ਤੋਂ ਤੁਸੀਂ ਗਏ ਹੋ ਜ਼ੀਰਾ ਵੀ ਅਧੂਰਾ ਹੈ ਅਤੇ ਜਵੀਨ ਵੀ ਫਿੱਕਾ ਹੈ। ਆਲੂ ਮੈਨੂੰ ਸਾਡਾ ਮਸਾਲੇਦਾਰ ਸਮਾਂ ਯਾਦ ਆ ਰਿਹਾ ਹੈ। ਅਜੇ ਕਹਾਣੀ ਬਾਕੀ ਹੈ, ਕਿਉਂਕਿ ਪਿਆਰ ਦਾ ਕੋਈ ਅੰਤ ਨਹੀਂ ਹੁੰਦਾ।’ ਦੱਸ ਦੇਈਏ ਕਿ ਆਲੂਆਂ ਦੇ ਇਲਾਵਾ ਵਿਰਾਟ ਨੇ ਮੀਟ, ਬਿਰਿਆਨੀ ਅਤੇ ਜੰਕ ਫੂਡ ਨੂੰ ਵੀ ਖਾਣਾ ਬੰਦ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.