Breaking NewsD5 specialEntertainmentNewsSports

ਵਿਰਾਟ – ਅਨੁਸ਼ਕਾ ਹੀ ਨਹੀਂ ਹੁਣ ਘਰ ‘ਚ ਲੱਗੀ ਧੀ ਵਮਿਕਾ ਦੀ ਵੀ ਨੇਮ-ਪਲੇਟ

ਨਵੀਂ ਦਿੱਲੀ  :  ਹਾਲ ਹੀ ‘ਚ ਬਾਲੀਵੁਡ ਅਦਾਕਾਰਾ ਅਨੁਸ਼ਕਾ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ। ਆਪਣੀ ਧੀ ਦੀ ਤਸਵੀਰ ਅਨੁਸ਼ਕਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤੀ ਸੀ। ਉਨ੍ਹਾਂ ਨੇ ਆਪਣੀ ਧੀ ਦਾ ਨਾਮ ‘ਵਾਮਿਕਾ ( Vamika )  ਰੱਖਿਆ ਹੈ।  ਇੰਨਾ ਹੀ ਨਹੀਂ ਕੁੱਝ ਦਿਨ ਪਹਿਲਾਂ ਹੀ ਅਨੁਸ਼ਕਾ ਨੇ ਮਾਰਚ ‘ਚ ਵਾਮਿਕਾ ਦੇ ਦੋ ਮਹੀਨਿਆਂ ਦਾ ਜਨਮਦਿਨ ਵੀ ਮਨਾਇਆ। ਇਸ ‘ਚ ਹੁਣ ਅਦਾਕਾਰ ਦੀ ਧੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ, ਜੋ ਨੇਮਪਲੇਟ ਦੀ ਹੈ ਅਤੇ ਜਿਸ ‘ਚ ਸਭ ਤੋਂ  ਉੱਤੇ ਨਾਮ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ  ( Virat Kohli )  ਦੀ ਧੀ ਵਾਮਿਕਾ ਦਾ ਲਿਖਿਆ ਨਜ਼ਰ ਆ ਰਿਹਾ ਹੈ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਦਰਅਸਲ ਇਨੀਂ ਦਿਨੀਂ ਵਿਰਾਟ ਕੋਹਲੀ ਇੰਗਲੈਂਡ  ਦੇ ਖਿਲਾਫ ਹੋ ਰਹੀ ਸੀਰੀਜ਼ ‘ਚ ਬਿਜੀ ਹਨ। ਅਜਿਹੇ ‘ਚ ਭਾਰਤੀ ਟੀਮ ਜਿਸ ਹੋਟਲ ‘ਚ ਰਹਿ ਰਹੀ ਹੈ, ਉਸਨੇ ਖਿਡਾਰੀਆਂ ਨੂੰ ਘਰ ਵਰਗਾ ਮਹਿਸੂਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਜਿਹੇ ‘ਚ ਉਨ੍ਹਾਂ ਨੇ ਨੇਮਪਲੇਟ  ਦੇ ਨਾਲ ਰੂਮ ਨੰਬਰ ਬਦਲ ਦਿੱਤੇ ਹਨ। ਖਬਰਾਂ ਮੁਤਾਬਕ ਕਪਤਾਨ ਕੋਹਲੀ ਦੇ ਕਮਰੇ ਦੇ ਬਾਹਰ ਇੱਕ ਖਾਸ ਨੇਮਪਲੇਟ ਲਗਾਈ ਹੈ, ਜਿਸ ‘ਚ ਤਿੰਨ ਨਾਮ ਹਨ। ਸਭ ਤੋਂ ਉੱਤੇ ਉਨ੍ਹਾਂ ਦੀ ਧੀ ਵਾਮਿਕਾ ਦਾ, ਉਸ ਤੋਂ ਬਾਅਦ ਪਤਨੀ ਅਨੁਸ਼ਕਾ ਸ਼ਰਮਾ ਅਤੇ ਆਖਰ ‘ਚ ਵਿਰਾਟ ਕੋਹਲੀ ਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button