PunjabTop News

ਵਿਧਾਨ ਸਭਾ ‘ਚ ਭਰੋਸਗੀ ਮਤਾ ਪਾਸ, 93 ਵੋਟਾਂ ਸਰਕਾਰ ਦੇ ਹੱਕ ‘ਚ

ਚੰਡੀਗੜ੍ਹ : ਵਿਧਾਨ ਸਭਾ ‘ਚ ਭਰੋਸਗੀ ਮਤਾ ਪਾਸ ਕੀਤਾ ਗਿਆ। ਜਿਸ ਵਿਚ ਸਰਕਾਰ ਦੇ ਸਮਰਥਨ ‘ਚ 93 ਵੋਟ ਆਏ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ‘ਤੇ ਬਸਪਾ ਵਿਧਾਇਕ ਨਛਤੱਰ ਸਿੰਘ ਨੇ ਕਿਸੇ ਦੇ ਵੀ ਹੱਕ ‘ਚ ਆਪਣਾ ਵੋਟ ਨਹੀਂ ਦਿੱਤਾ। ਇਸ ਤਰ੍ਹਾਂ ਸਦਨ ਵਿਚ 91 ‘ਆਪ’ ‘ਤੇ ਮਨਪ੍ਰੀਤ ਸਿੰਘ ਇਯਾਲੀ ਅਤੇ ਨਛਤੱਰ ਸਿੰਘ ਦੀ ਵੋਟ ਨੂੰ ਰਲਾ ਕੇ ਇਹ ਮੱਤਾ ਪਾਸ ਕੀਤਾ ਗਿਆ। ਸੀਐਮ ਭਗਵੰਤ ਮਾਨ ਨੇ ਸਾਰੀਆ ਵਿਧਾਇਕਾਂ ਦਾ ਧੰਨਵਾਦ ਕੀਤਾ । ਭਰੋਸਗੀ ਮਤਾ ਪਾਸ ਹੋਣ ਤੋਂ ਪਹਿਲਾ ਕਾਂਗਰਸ ਵੱਲੋਂ ਹੰਗਾਮੇ ਤੋਂ ਬਾਅਦ ਸੰਦਨ ਤੋਂ ਵਾਕਊਟ ਕਰ ਦਿੱਤਾ ਗਿਆ ਸੀ।

Gangster Deepak Tinu ਤੋਂ ਬਾਅਦ ਰਿਮਾਂਡ ’ਤੇ ਪੁਲਿਸ, ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ | D5 Channel Punjabi

ਮੁੱਖ ਮੰਤਰੀ ਮਾਨ ਨੇ ਕਿਹਾ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰਖਵਾਇਆ ਜਾਵੇ ।

ਹੁਣ ਨਹੀਂ ਟਲਦੇ Kisan, ਸਰਕਾਰ ਨੂੰ ਲੈਣਾ ਪਊ ਵੱਡਾ ਫੈਸਲਾ, ਕਿਸਾਨਾਂ ਨੂੰ ਮਿਲੂ ਇਨਸਾਫ਼ | D5 Channel Punjabi

ਇਸਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਗੈਂਗਸਟਰ ਇਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤੇ ਹਨ, ਉਨ੍ਹਾਂ ਕਿਹਾ ਫ਼ਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button