Breaking NewsD5 specialIndiaNewsTop News

ਵਿਧਾਨ ਸਭਾ ਚੋਣਾਂ : ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਰੱਦ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਰੱਦ ਹੋ ਗਿਆ। ਉਨ੍ਹਾਂ ਨੇ 14 ਨਵੰਬਰ ਨੂੰ ਮੋਗਾ ਦੀ ਯਾਤਰਾ ‘ਤੇ ਪੰਜਾਬ ਆਉਣਾ ਸੀ। ਉਂਮੀਦ ਜਤਾਈ ਜਾ ਰਹੀ ਸੀ ਕਿ ਮੋਗਾ ਦੌਰੇ ਦੇ ਦੌਰਾਨ ਕੇਜਰੀਵਾਲ ਪੰਜਾਬ ਲਈ ਤੀਜੀ ਗਾਰੰਟੀ ਯੋਜਨਾ ਦੀ ਘੋਸ਼ਣਾ ਕਰਨਗੇ। ਹੁਣ ਉਨ੍ਹਾਂ ਦੇ 18 ਨਵੰਬਰ ਨੂੰ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਤੱਕ ਇਸਦੀ ਆਧਿਕਾਰਿਕ ਘੋਸ਼ਣਾ ਨਹੀਂ ਕੀਤੀ ਗਈ ਹੈ।

ਫਿਰ ਹੋਈ CM ਚੰਨੀ ਦੀ ਬੱਲੇ-ਬੱਲੇ, ਹੁਣ ਕੀਤਾ ਆਹ ਕੰਮ, ਘਰ ਦੇ ਬਾਹਰ ਲੱਗਿਆ ਮੇਲਾ D5 Channel Punjabi

ਇਸ ਤੋਂ ਪਹਿਲਾਂ ਕੇਜਰੀਵਾਲ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਜਿਸ ਵਿੱਚ ਉਨ੍ਹਾਂ ਨੇ ਉਦਯੋਗ, ਵਪਾਰ ਅਤੇ ਵਣਜ ਦੇ ਵਿਕਾਸ ਲਈ 10 ਸੂਤਰੀ ਏਜੰਡੇ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਘਰੇਲੂ ਸੈਕਟਰ ਲਈ 300 ਯੂਨਿਟ ਮੁਫਤ ਬਿਜਲੀ ਅਤੇ ਟੈਰਿਫ ਘਟਾਉਣ ਦਾ ਵੀ ਐਲਾਨ ਕੀਤਾ ਹੈ। ਮੋਗਾ ਦੌਰੇ ਤੋਂ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਰਮਨ ਬਹਿਲ ਨੂੰ ਰਸਮੀ ਤੌਰ ‘ਤੇ ‘ਆਪ’ ‘ਚ ਸ਼ਾਮਲ ਕਰ ਲਿਆ ਗਿਆ ਹੈ।

ਰੰਧਾਵਾ ਤੇ ਬਾਜਵਾ ਦੀ ਫਿਰ ਖੜਕੀ, ਬਾਜਵਾ ਨੇ ਦਿੱਤਾ ਨਵਾਂ ਬਿਆਨ, ਮਾਹੌਲ ਹੋਇਆ ਗਰਮ D5 Channel Punjabi

ਪਾਰਟੀ ਵੱਲੋਂ ਗੁਰਦਾਸਪੁਰ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਦੇ ਨਵੰਬਰ ਮਹੀਨੇ ਹੋਣ ਵਾਲੇ ਪੰਜਾਬ ਦੌਰੇ ਬਾਰੇ ਦੱਸਿਆ ਗਿਆ ਹੈ ਕਿ 14 ਨਵੰਬਰ ਨੂੰ ਹੋਣ ਵਾਲੀ ਪ੍ਰਸਤਾਵਿਤ ਫੇਰੀ ਤਿੰਨ ਤੋਂ ਚਾਰ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਾਵੇਂ ਇੱਕ-ਦੋ ਦਿਨਾਂ ਵਿੱਚ ਸਹੀ ਤਰੀਕ ਦਾ ਐਲਾਨ ਹੋ ਜਾਵੇਗਾ, ਪਰ ਉਨ੍ਹਾਂ ਦੇ 18 ਨਵੰਬਰ ਨੂੰ ਪਹੁੰਚਣ ਦੀ ਸੰਭਾਵਨਾ ਹੈ।

Khabran Da Sira: ਕਿਸਾਨਾਂ ਨੇ ਘੇਰਿਆ ਮੁੱਖ ਮੰਤਰੀ, ਕਸੂਤੇ ਫਸੇ ਅਕਾਲੀ, ਕੈਪਟਨ ਨੂੰ ਕੀਤਾ ਤਲਬ D5 Channel Punjabi

ਜ਼ਿਕਰਯੋਗ ਹੈ ਕਿ ਕੱਲ੍ਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਰੁਪਿੰਦਰ ਰੂਬੀ ‘ਆਪ’ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੂਬੀ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਪੰਜਾਬ ਦੌਰਾ ਰੱਦ ਕਰ ਦਿੱਤਾ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button