PunjabTop News

ਵਿਧਾਇਕਾ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਲਿਖੀ ਚਿੱਠੀ, ਵਿਜੀਲੈਂਸ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ

ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਅੰਮ੍ਰਿਤਸਰ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਐਸਐਸਪੀ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਵਿਜਲੈਂਸ ਬਿਊਰੋ ਦੇ ਅਧਿਕਾਰੀ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 25 ਜੂਨ 2025 ਨੂੰ ਸਵੇਰੇ 10.15 ਵਜੇ 20 ਦੇ ਕਰੀਬ ਸਿਵਲ ਕੱਪੜਿਆਂ ਵਿੱਚ ਅਧਿਕਾਰੀ ਮੇਰੀ ਸੈਕਟਰ 4 ਸਥਿਤ ਕੋਠੀ ਨੰਬਰ 39 ਵਿਚਲੀ ਸਰਕਾਰੀ ਰਿਹਾਇਸ਼ ਵਿਖੇ ਦਾਖਲ ਹੋਏ। ਉਸ ਸਮੇਂ ਮੇਰੀ ਰਿਹਾਇਸ਼ ‘ਤੇ ਮੇਰੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਅਤੇ ਘਰੇਲੂ ਨੌਕਰ ਮੌਜੂਦ ਸਨ।519677847 752822877135812 8626611774607003914 n

SSP ਅਰੁਣ ਸੈਣੀ ਦੀ ਅਗਵਾਈ ਵਿੱਚ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਲਈ ਅਲਮਾਰੀਆਂ ਦੇ ਦਰਾਜ਼ ਖੋਲੇ, ਘਰ ਦਾ ਸਮਾਨ ਇਧਰ ਉਧਰ ਸੁੱਟਿਆ, ਇਥੋਂ ਤੱਕ ਕ‌ਿ ਮੇਰੇ ਪਰਸ ਵੀ ਫਰੋਲੇ ਗਏ। ਜਦੋਂ ਸਾਡੇ ਵਕੀਲ ਸਾਬ੍ਹ ਨੇ ਜਾ ਕੇ ਵਿਜੀਲੈਂਸ ਅਧਿਕਾਰੀਆਂ ਕੋਲੋਂ ਪਛਾਣ ਪੱਤਰ ਅਤੇ ਸਰਚ ਵਾਰੰਟ ਮੰਗੇ ਤਾਂ ਅਧਿਕਾਰੀਆਂ ਨੇ ਪਛਾਣ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਅਰੁਣ ਸੈਣੀ ਨੇ ਆਪਣੀ ਪਛਾਣ ਦੱਸੀ ਪਰ ID ਕਾਰਡ ਨਹੀਂ ਦਿਖਾਇਆ।521446881 752822830469150 497727384419268846 n

ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਧਾਰਾ 329, 330, 331, 332, 333,198, 201 ਅਤੇ 61(2) ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ।ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਨਜਾਇਜ਼ ਤਰੀਕੇ ਨਾਲ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਅਤੇ VIGILANCE ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button