Breaking NewsD5 specialNewsPunjab

ਵਿਦੇਸ਼ ਜਾਣ ਵਾਲੇ ਸਾਵਧਾਨ ! ਏਅਰਵੇਜ਼ ਨੇ ਕੀਤੀਆਂ ਸਾਰੀਆਂ ਉਡਾਣਾਂ ਬੰਦ, ਯਾਤਰੀ ਏਅਰਪੋਰਟ ਤੋਂ ਮੁੜ ਰਹੇ ਨੇ ਵਾਪਿਸ (ਵੀਡੀਓ)

ਅੰਮ੍ਰਿਤਸਰ : ਭਾਰਤੀ ਹਵਾਈ ਯਾਤਰਾ ਖੇਤਰ ਦੀ ਵੱਡੀ ਕੰਪਨੀ ਜੈੱਟ ਏਅਰਵੇਜ਼ ਨੂੰ ਬੈਕਾਂ ਨੇ 400 ਕਰੋੜ ਦਾ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬੀਤੇ ਦਿਨ ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਉਡਾਣਾਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਹਨ। ਜਿਸ ਦੀ ਆਖ਼ਰੀ ਉਡਾਣ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦੀ ਉਡੀ ਸੀ ਇਸ ਬਾਰੇ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਹ ਬਹੁਤ ਵਧਿਆ ਏਅਰਵੇਜ਼ ਸੀ।

Read Also ਭਾਰਤ ਦੇ ਸਾਰੇ ਏਅਰਪੋਰਟ ਬਹਾਲ, ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦੇ ਨਿਰਦੇਸ਼

ਜ਼ਿਕਰਯੋਗ ਹੈ ਕਿ ਏਅਰਵੇਜ਼ ਤੇ 8000 ਕਰੋੜ ਦੇ ਕਰੀਬ ਦਾ ਕਰਜ਼ਾ ਸੀ ਜਿਸ ਤੋਂ ਬਾਅਦ ਏਅਰਵੇਜ਼ ਨੇ ਹੋਰ ਕਰਜ਼ੇ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੈੱਟ ਏਅਰਵੇਜ਼ ਕੋਲ 350 ਉਡਾਣਾਂ ਹਨ ਪਰ ਲਗਾਤਾਰ ਕਰਜ਼ੇ ਵਿੱਚ ਡੁੱਬਣ ਕਰਕੇ ਮੌਜੂਦਾ ਸਥਿਤੀ ਵਿੱਚ ਕੰਪਨੀ ਸਿਰਫ਼ 40 ਉਡਾਣਾਂ ਹੀ ਕਰਦੀ ਸੀ। ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਟਵੀਟ ਕਰ ਕੇ ਜੈੱਟ ਏਅਰਵੇਜ਼ ਦੇ ਡੁੱਬਣ ਤੇ ਹਮਦਰਦੀ ਪ੍ਰਗਟ ਕੀਤੀ ਹੈ।

ਏਅਰਵੇਜ਼ ਕੰਪਨੀ ਬੰਦ ਹੋਣ ਕਾਰਨ ਇੱਥੇ ਕੰਮ ਕਰ ਰਹੇ ਕਰਮਚਾਰਿਆ ਦਾ ਵੀ ਬਹੁਤ ਨੁਕਸਾਨ ਹੋਵੇਗਾ ।ਇਸ ਤੋਂ ਪਹਿਲਾ ਵੀ ਉਨ੍ਹਾਂ ਦੀ ਕਈ ਮਹੀਨਿਆਂ ਦੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਪ੍ਰਦਰਸ਼ਨ ਵੀ ਕੀਤਾ ਸੀ। ਜੈੱਟ ਏਅਰਵੇਜ਼ ਨੂੰ ਵਿਦੇਸ਼ਾਂ ਵਿੱਚ ਉਡਾਣ ਭਰਾਉਣ ਲਈ ਨਰੇਸ ਗੋਇਲ (ਕੰਪਨੀ ਮਾਲਕ) ਨੇ 2007 ਵਿੱਚ ਏਅਰ ਸਹਾਰਾ ਨੂੰ 1450 ਕਰੋੜ ਵਿੱਚ ਖ਼ਰੀਦ ਲਿਆ ਸੀ। ਇਸ ਤੋਂ ਬਾਅਦ ਕੰਪਨੀ ਲਗਾਤਾਰ ਵਿੱਤੀ ਘਾਟੇ ਵਿੱਚ ਜਾਣ ਲੱਗ ਪਈ ਜਿਸ ਦਾ ਨਤੀਜ਼ਾ ਕੰਪਨੀ ਤੇ 8000 ਕਰੋੜ ਦਾ ਕਰਜ਼ਾ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button