Breaking NewsD5 specialEntertainmentNews

ਵਿਕਾਸ ਦੁਬੇ ਦੇ ਐਨਕਾਉਂਟਰ ‘ਤੇ ਬੋਲੀ ਤਾਪਸੀ ਪੰਨੂ ‘ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ’

ਮੁੰਬਈ : ਗੈਂਗਸਟਰ ਵਿਕਾਸ ਦੁਬੇ ਦਾ ਸ਼ੁੱਕਰਵਾਰ ਸਵੇਰੇ ਐਨਕਾਉਂਟਰ ਕਰ ਦਿੱਤਾ ਗਿਆ। ਅੱਠ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲੇ ਵਿਕਾਸ ਦੁਬੇ ਨੂੰ ਵੀਰਵਾਰ ਨੂੰ ਉੱਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸ਼ੁੱਕਰਵਾਰ ਸਵੇਰੇ ਜਦੋਂ STF ਵਿਕਾਸੇ ਦੁਬੇ ਨੂੰ ਗੱਡੀ ‘ਚ ਲੈ ਕੇ ਜਾ ਰਹੀ ਸੀ ਤਾਂ ਇੱਕ ਦੁਰਘਟਨਾ ਤੋਂ ਬਾਅਦ ਗੱਡੀ ਪਲਟ ਗਈ ਅਤੇ ਵਿਕਾਸ ਦੁਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੱਸਿਆ ਗਿਆ ਕਿ ਵਿਕਾਸ ਨੇ ਪੁਲਿਸ ਦਾ ਹਥਿਆਰ ਵੀ ਖੋਹਿਆ ਸੀ। ਉਸੇ ਦੀ ਜਵਾਬੀ ਕਾਰਵਾਈ ‘ਚ ਵਿਕਾਸ ਦੁਬੇ ਨੂੰ ਢੇਰ ਕਰ ਦਿੱਤਾ ਗਿਆ।

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਵਿਕਾਸ ਦੁਬੇ ਦੇ ਐਨਕਾਊਂਟਰ ‘ਤੇ ਤਾਪਸੀ ਦਾ ਰਿਐਕਸ਼ਨ
ਵਿਕਾਸ ਦੁਬੇ ਦੇ ਐਨਕਾਊਂਟਰ ਨਾਲ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ ਹੈ। ਬਾਲੀਵੁਡ ਸਿਤਾਰੇ ਵੀ ਇਸ ਐਨਕਾਊਂਟਰ ਨੂੰ ਦੇਖ ਹੈਰਾਨ ਰਹਿ ਗਏ ਹਨ। ਅਦਾਕਾਰਾ ਤਾਪਸੀ ਪੰਨੂ ਨੇ ਇਸ ਐਨਕਾਊਂਟਰ ‘ਤੇ ਤਾਂ ਹੈਰਾਨੀ ਜਤਾਈ ਹੀ ਹੈ, ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨੇ ‘ਤੇ ਲਿਆ ਜੋ ਕਈ ਮੌਕਿਆਂ ‘ਤੇ ਬਾਲੀਵੁੱਡ ਫਿਲਮਾਂ ਨੂੰ ਕੋਸਦੇ ਹਨ। ਤਾਪਸੀ ਨੇ ਟਵੀਟ ਕਰਦਿਆਂ ਕਿਹਾ ਕਿ ‘ਕਿਆ ਬਾਤ ਹੈ ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਸੀ, ਅਤੇ ਫਿਰ ਅਸੀਂ ਲੋਕ ਬਾਲੀਵੁਡ ‘ਤੇ ਇਹ ਇਲਜ਼ਾਮ ਲਗਾਉਂਦੇ ਹਾਂ ਕਿ ਉਹ ਅਸਲੀਅਤ ਤੋਂ ਦੂਰ ਹਨ।

Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ

ਦੱਸ ਦਈਏ ਕਿ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਸਦੇ ਐਨਕਾਊਂਟਰ ਤੱਕ, ਸਭ ਕੁਝ ਕਾਫ਼ੀ ਫਿਲਮੀ ਰਿਹਾ ਹੈ। ਪਹਿਲਾਂ ਤਾਂ ਉਸਦਾ ਕਾਨਪੁਰ ਤੋਂ ਉੱਜੈਨ ਤੱਕ ਦਾ ਸਫਰ ਤੈਅ ਕਰਨਾ, ਫਿਰ ਉਸਦਾ ਉਜੈਨ ‘ਚ ‘ਮੈਂ ਹੀ ਹਾਂ ਵਿਕਾਸ ਦੁਬੇ ਕਾਨਪੁਰ ਵਾਲਾ’ ਬੋਲਣਾ ਅਤੇ ਹੁਣ ਉਸਦਾ ਇਸ ਅੰਦਾਜ ‘ਚ ਐਨਕਾਊਂਟਰ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੂੰ ਇਹ ਇੱਕ ਫਿਲਮੀ ਕਹਾਣੀ ਲੱਗ ਰਹੀ ਹੈ। ਤਾਪਸੀ ਵੀ ਆਪਣੇ ਟਵੀਟ ਦੇ ਜ਼ਰੀਏ ਇਸ ਵੱਲ ਇਸ਼ਾਰਾ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button