Breaking NewsD5 specialInternationalNews

ਵਿਕਣ ਵਾਲਾ ਹੈ London ‘ਚ ਮਹਾਰਾਜਾ Dalip singh ਦੇ ਬੇਟੇ ਦਾ ਮਹਿਲ, ਜਾਣੋ ਕਿੰਨੀ ਹੈ ਕੀਮਤ ?

ਲੰਡਨ: ‘ਦ ਬਲੈਕ ਪ੍ਰਿੰਸ’ (The Black Prince) ਦੇ ਨਾਮ ਨਾਲ ਜਾਣੇ ਜਾਣ ਵਾਲੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ ਘਰ ਵਿਕਣ ਲੱਗਾ ਹੈ। ਇਸ ਦਾ ਸੌਦਾ 1.55 ਕਰੋੜ ਪਾਊਂਡ (ਲਗਪਗ 150 ਕਰੋੜ ਰੁਪਏ) ‘ਚ ਹੋਇਆ ਹੈ। ਦਲੀਪ ਸਿੰਘ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਸੀ ਉਨ੍ਹਾਂ ਦੀ ਸਲਤਨਤ ‘ਚ ਲਾਹੌਰ ਸਣੇ ਪਾਕਿਸਤਾਨ ਦਾ ਬਹੁਤ ਵੱਡਾ ਇਲਾਕਾ ਵੀ ਸ਼ਾਮਲ ਸੀ।

ਹੁਣ ਆਇਆ ਜ਼ਹਿਰੀਲੀ ਸ਼ਰਾਬ ਦਾ ਵੱਡਾ ਸੱਚ,ਫੇਰ ਪੱਤਰਕਾਰ ਨੇ ਵੀ ਦਿਖਾਈ ਪੂਰੀ ਫੁਰਤੀ

19ਵੀਂ ਸਦੀ ‘ਚ ਜਦੋਂ ਉਨ੍ਹਾਂ ਦਾ ਸਾਮਰਾਜ ਬ੍ਰਿਟਿਸ਼ ਬਸਤੀਆਂ ਦਾ ਹਿੱਸਾ ਬਣ ਗਿਆ ਤਾਂ ਉਹ ਇੰਗਲੈਂਡ ਚਲੇ ਗਏ। ਦੂਜੇ ਪਾਸੇ ਮਹਾਰਾਣੀ ਬੈਂਬਾ ਮੁਲਰ ਦੇ ਘਰ ਸੰਨ 1866 ‘ਚ ਪ੍ਰਿੰਸ ਵਿਕਟਰ ਨੂੰ ਜਨਮ ਹੋਇਆ ਸੀ ਜਿਨ੍ਹਾਂ ਤੋਂ ਬਾਅਦ ਬਰਤਾਨੀਆ ਦੀ ਤਤਕਾਲੀਨ ਮਹਾਰਾਣੀ ਵਿਕਟੋਰੀਆ ਦੀ ਸਰਪ੍ਰਸਤੀ ਮਿਲੀ। ਪ੍ਰਿੰਸ ਜਦੋਂ ਵੱਡੇ ਹੋਏ ਤਾਂ ਉਨ੍ਹਾਂ ਦਾ ਵਿਆਹ ਬਰਤਾਨੀਆ ਰਾਜਘਰਾਣੇ ਦੇ ਨੌਵੇਂ ਅਰਲ ਆਫ ਕਾਵੇਂਟ੍ਰੀ ਦੀ ਐਨੀ ਕਾਂਵੇਂਟ੍ਰੀ ਨਾਲ ਹੋਇਆ।

🔴 LIVE 🔴ਖਾਲਿਸਤਾਨੀਆਂ ਨੇ ਫੇਰ ਕਰਤਾ ਮੋਗਾ ‘ਚ ਵੱਡਾ ਕਾਂਡ,ਕਾਂਗਰਸ ਪ੍ਰਧਾਨ ਦੀ ਖਿਸਕੀ ਕੁਰਸੀ

ਇਸ ਨਾਲ ਪ੍ਰਿੰਸ ਦਾ ਬਰਤਾਨੀਆ ਸਮਾਜ ‘ਚ ਅਹੁਦਾ ਉੱਚਾ ਹੋ ਗਿਆ ਤੇ ਉਹ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸਮਝੇ ਜਾਣ ਲੱਗੇ। ਉਦੋਂ ਉਨ੍ਹਾਂ ਨੂੰ ਰਹਿਣ ਲਈ ਸਾਊਥ-ਵੈਸਟ ਕੇਨਸਿੰਗਟਨ ਇਲਾਕੇ ਦੇ ਦਿ ਲਿਟਿਲ ਬੋਲਟੰਸ ਇਲਾਕੇ ‘ਚ ਇਹ ਸ਼ਾਨਦਾਰ ਮੇਂਸ਼ਨ ਮਿਲਿਆ ਤੇ ਖਰਚ ਦੇ ਸ਼ਾਹੀ ਖਜ਼ਾਨੇ ਤੋਂ ਰਕਮ ਤੈਅ ਹੋਈ। ਇਹ ਮੇਂਸ਼ਨ ਕੁਝ ਸਮੇ ਲਈ ਈਸਟ ਇੰਡੀਆ ਕੰਪਨੀ ਦੀ ਸੰਪੱਤੀ ਵੀ ਰਿਹਾ ਪਰ ਉਸ ਤੋਂ ਬਾਅਦ ਇਹ ਦਲੀਪ ਸਿੰਘ ਪਰਿਵਾਰ ਦੇ ਕੋਲ ਆ ਗਿਆ।

Babbu Maan || Sidhu Moose Wala || Audio Viral || Viral Call Recording

ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ 1849 ‘ਚ ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਉਨ੍ਹਾਂ ਦੀ ਪਦਵੀ ਨਾਲ ਪੰਜਾਬ ਤੋਂ ਹਟਾ ਦਿੱਤਾ ਗਿਆ ਸੀ ਤੇ ਬਾਅਦ ‘ਚ ਦੇਸ਼ ਨਿਕਾਲੇ ‘ਚ ਲੰਡਨ ਭੇਜ ਦਿੱਤਾ ਗਿਆ ਸੀ। ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਮਹਾਰਾਣੀ ਬੈਂਬਾ ਮੁਲਰ ਦੇ ਸਭ ਤੋਂ ਵੱਡੇ ਬੇਟੇ ਸੀ। ਉਨ੍ਹਾਂ ਦੀ ਇਕ ਬੇਟੀ ਸੋਫੀਆ ਦਲੀਪ ਸਿੰਘ ਵੀ ਸੀ ਜੋ ਬਰਤਾਨੀਆ ਇਤਿਹਾਸ ‘ਚ ਇਕ ਮੁੱਖ ਮਹਿਲਾ ਅਧਿਕਾਰ ਵਰਕਰ ਦੇ ਰੂਪ ‘ਚ ਪ੍ਰਸਿੱਧ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button