Breaking NewsD5 specialNewsPunjabUncategorized

ਵਿਆਹ ਕਰਾਉਣ UAE ਤੋਂ ਭਾਰਤ ਆਇਆ ਸੀ ਲੜਕਾ, ਕਿਸਾਨੀ ਅੰਦੋਲਨ ‘ਚ ਹਿੱਸਾ ਲੈਣ ਲਈ ਕੈਂਸਲ ਕੀਤਾ ਵਿਆਹ

ਪਟਿਆਲਾ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਡਿਮਾਂਡ ਦੇ ਚੱਲਦਿਆਂ ਦਿੱਲੀ ਦੀਆਂ ਸੀਮਾਵਾਂ ‘ਤੇ ਲੱਖਾਂ ਦੀ ਸੰਖਿਆਂ ‘ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇੱਕ ਅਜਿਹਾ ਵੀ ਸ਼ਖਸ ਹੈ ਜਿਸਨੇ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਆਪਣਾ ਵਿਆਹ ਤੱਕ ਕੈਂਸਲ ਕਰ ਦਿੱਤਾ। ਦਰਅਸਲ ਸਤਨਾਮ ਸਿੰਘ ਨੂੰ ਯੂ.ਏ.ਈ. ‘ਚ ਉਸਦੀ ਕੰਪਨੀ ਵੱਲੋਂ 2 ਸਾਲ ਤੋਂ ਬਾਅਦ 2 ਮਹੀਨੇ ਦੀ ਛੁੱਟੀ ਮਿਲੀ। ਉਹ ਭਾਰਤ ਵਿਆਹ ਕਰਨ ਆਇਆ ਸੀ ਪਰ ਇੱਥੇ ਆ ਕੇ ਉਸਦੀ ਯੋਜਨਾ ਬਦਲ ਗਈ। ਉਸਨੂੰ 29 ਨਵੰਬਰ ਨੂੰ ਪੰਜਾਬ ਦੇ ਜਲੰਧਰ ਜ਼ਿ੍ਲ੍ਹੇ ‘ਚ ਆਪਣੇ ਘਰ ਪੁੱਜਣ ਤੋਂ ਬਾਅਦ ਪਤਾ ਲੱਗਾ ਕਿ ਉਸਦਾ ਵੱਡਾ ਭਰਾ ਅਤੇ ਉਸਦੇ ਪਿੰਡ ਦੇ ਕਿਸਾਨ ਤਿੰਨ ਖੇਤੀਬਾੜੀ ਕਨੂੰਨਾਂ ਦੇ ਖਿਲਾਫ ਸਿੰਘੂ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਆਪਣੇ ਅੰਦਾਜ਼ ‘ਚ ਕਹੀ ਅਜਿਹੀ ਗੱਲ ||

29 ਸਾਲ ਦੇ ਸਤਨਾਮ ਨੇ ਆਪਣੇ ਮਾਤਾ – ਪਿਤਾ ਦੇ ਨਾਲ ਸਿਰਫ ਦੋ ਦਿਨ ਬਿਤਾਏ, ਇੱਕ ਨਵੀਂ ਮੋਟਰਸਾਈਕਲ ਖਰੀਦੀ ਅਤੇ ਇੱਕ ਦੋਸਤ ਦੇ ਨਾਲ ਦਿੱਲੀ – ਹਰਿਆਣਾ ਸੀਮਾ ਲਈ ਨਿਕਲ ਗਏ। ਅਬੂ ਧਾਬੀ ਦੀ ਇੱਕ ਕੰਪਨੀ ‘ਚ ਪਲੰਬਰ ਦੇ ਰੂਪ ‘ਚ ਕੰਮ ਕਰਨ ਵਾਲੇ ਸਿੰਘ ਦਾ ਕਹਿਣਾ ਹੈ ਵਿਆਹ ਕੈਂਸਲ ਕੀਤਾ ਜਾ ਸਕਦਾ ਹੈ ਨੌਕਰੀ ਵੀ ਛੱਡੀ ਜਾ ਸਕਦੀ ਹੈ। ਸਿੰਘ ਦੇ ਮਾਤਾ – ਪਿਤਾ ਨੇ ਉਸਨੂੰ ਛੁੱਟੀ ਦੇ ਦੌਰਾਨ ਵਿਆਹ ਕਰਨ ਲਈ ਕਿਹਾ ਪਰ ਉਸਨੇ ਧਰਨੇ ਸ਼ਾਮਲ ਹੋਣ ਜ਼ਿਆਦਾ ਤਰਜੀਹ ਦਿੱਤੀ। ਉਸ ਤੋਂ ਜਦੋਂ ਇਹ ਪੁੱਛਿਆ ਗਿਆ ਕੀ ਉਨ੍ਹਾਂ ਦੀ ਪ੍ਰਦਰਸ਼ਨ ‘ਤੇ ਕਦੋਂ ਤੱਕ ਰਹਿਣ ਦੀ ਯੋਜਨਾ ਹੈ ਤਾਂ ਸਤਨਾਮ ਸਿੰਘ ਨੇ ਕਿਹਾ ਕਿ ਇਹ ਲੜਾਈ ਜਿੱਤਣ ਤੱਕ ਇੱਥੇ ਰਹਾਂਗਾ।

Big Breaking ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੀ ਕਾਰਵਾਈ !ਕਈ ਵੱਡੇ ਲਡੀਰਾਂ ਨੂੰ ਕੀਤਾ ਗਿਫ਼ਤਾਰ!

ਉਸਨੇ ਕਿਹਾ ਆਬੂ ਧਾਬੀ ‘ਚ ਨੌਕਰੀ ਕਰਨ ਤੋਂ ਪਹਿਲਾਂ ਮੈਂ ਇੱਕ ਕਿਸਾਨ ਸੀ। ਮੈਨੂੰ ਪਹਿਲਾਂ ਆਪਣੇ ਖੇਤਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪੰਜਾਬ,ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਤਿੰਨ ਹਫ਼ਤਿਆਂ ਤੋਂ ਜਿਆਦਾ ਸਮੇਂ ਤੋਂ ਦਿੱਲੀ ਦੇ ਕਈ ਬਾਰਡਰ ‘ਤੇ ਡੇਰਾ ਲਗਾਈ ਬੈਠੇ ਹਨ, ਉਨ੍ਹਾਂ ਦੀ ਮੰਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਇਸ ਨਾਲ ਕਾਰਪੋਰੇਟ ਨੂੰ ਫਾਇਦਾ ਹੋਵੇਗਾ ਅਤੇ ਪਾਰੰਪਰਕ ਥੋਕ ਬਾਜ਼ਾਰ ਮੰਡੀ ਖ਼ਤਮ ਹੋ ਜਾਵੇਗੀ ਅਤੇ ਹੇਠਲੇ ਸਮਰਥਨ ਮੁੱਲ ਦੀ ਵਿਵਸਥਾ ਖਤਮ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button