Breaking NewsD5 specialIndiaNewsPunjab

ਵਾਹਨ ਚਾਲਕਾਂ ਨੂੰ ਸਰਕਾਰ ਦੀ ਵੱਡੀ ਰਾਹਤ, Driving Licence ਅਤੇ ਵਾਹਨਾਂ ਦੀ ਰਜਿਸ਼ਟ੍ਰੇਸ਼ਨ ਦੀ ਵੈਲੇਡਿਟੀ 31 ਮਾਰਚ ਤੱਕ ਵਧਾਈ

ਨਵੀਂ ਦਿੱਲੀ : ਕੋਰੋਨਾ ਸੰਕਟ ਕਾਰਨ ਮੋਟਰ ਵਾਹਨਾਂ ਨਾਲ ਸਬੰਧਿਤ ਕਾਗਜ਼ਾਤ ਜਿਨ੍ਹਾਂ ਦੀ ਵੈਲੇਡਿਟੀ ਇਕ ਫ਼ਰਵਰੀ 2020 ਤੋਂ ਲੈ ਕੇ 31 ਮਾਰਚ 2021 ਦੇ ਵਿਚਕਾਰ ਖ਼ਤਮ ਹੋਵੇਗੀ, ਉਨ੍ਹਾਂ ਨੂੰ ਹੁਣ 31 ਮਾਰਚ 2021 ਤੱਕ ਜਾਇਜ਼ ਮੰਨਿਆ ਜਾਵੇਗਾ। ਇਸ ਸਬੰਧੀ ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲਾ ਨੇ ਹੁਕਮ ਜਾਰੀ ਕਰ ਦਿੱਤੇ ਹਨ। ਮੰਤਰਾਲਾ ਨੇ ਕਿਹਾ ਹੈ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਨਾਲ – ਨਾਲ ਗੱਡੀ ਦੀ ਰਜਿਸਟ੍ਰੇਸ਼ਨ ਦੇ ਕਾਗਜ਼, ਗੱਡੀ ਦਾ ਪਰਮਿਟ ਅਤੇ ਫਿਟਨੈਸ ਸਰਟੀਫਿਕੇਟ ਦੀ ਵੈਲੀਡਿਟੀ ਜੋ 31 ਦਸੰਬਰ ਨੂੰ ਖ਼ਤਮ ਹੋ ਰਹੀ ਸੀ ਤਾਂ ਹੁਣ ਉਹ 31 ਮਾਰਚ ਤੱਕ ਵੈਲਿਡ ਮੰਨੇ ਜਾਣਗੇ।

🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ

ਇਹ ਫੈਸਲਾ ਉਨ੍ਹਾਂ ਸਾਰੇ ਡਾਕੂਮੈਂਟਸ ਦੀ ਵੈਲੀਡਿਟੀ ਵਧਾਉਣ ਵਾਲਾ ਕਦਮ ਹੈ, ਜਿਨ੍ਹਾਂ ਦੀ ਵੈਲੀਡਿਟੀ ਫਰਵਰੀ 2020 ਤੋਂ ਲੈ ਕੇ 31 ਮਾਰਚ 2021 ਤੱਕ ਦੇ ਵਿੱਚ ਐਕਸਪਾਇਰ ਹੋ ਰਹੀ ਹੈ ਜਾਂ ਹੋ ਚੁੱਕੇ ਹਨ। ਮੰਤਰਾਲਾ ਨੇ ਐਤਵਾਰ ਨੂੰ ਕਿਹਾ ਇਸ ਫੈਸਲੇ ਨਾਲ ਨਾਗਰਿਕਾਂ ਨੂੰ ਸੁਰੱਖਿਅਤ ਸਰੀਰਕ ਦੂਰੀ ਬਣਾਏ ਰੱਖਦੇ ਹੋਏ ਟ੍ਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਦਾ ਮੁਨਾਫ਼ਾ ਚੁੱਕਣ ‘ਚ ਮਦਦ ਮਿਲੇਗੀ। ਦੱਸ ਦਈਏ ਕਿ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀ ਵਜ੍ਹਾ ਨਾਲ 1 ਫਰਵਰੀ  ਤੋਂ ਬਾਅਦ ਐਕਸਪਾਇਰ ਹੋਏ ਦਸਤਾਵੇਜ਼ ਦੀ ਵੈਲੀਡਿਟੀ 31 ਦਸੰਬਰ ਤੱਕ ਵਧਾਈ ਸੀ। ਜਿਸਨੂੰ ਹੁਣ 31 ਮਾਰਚ 2021 ਤੱਕ ਵਧਾ ਦਿੱਤਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button