
ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਜੰਗਲੀ ਜੀਵਾਂ ਦੇ ਹਫ਼ਤੇ ਦੌਰਾਨ ਵਿਸ਼ਵ ਬਸੇਰਾ ਦਿਵਸ ‘ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬਨਾਰ ਦਾ ਵਿਸ਼ਾ “ਭਾਰਤ ਵਿਚ ਜੀਵ-ਜੰਤੂਆਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੀ ਸੰਭਾਲ ਦੀ ਸਥਿਤੀ” ਸੀ । ਇਸ ਪ੍ਰੋਗਰਾਮ ਵਿਚ ਪੰਜਾਬ ਭਰ ਦੀਆਂ ਵਿਦਿਅਕ ਸੰਸਥਾਵਾ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
Gangster Deepak Tinu ਤੋਂ ਬਾਅਦ ਰਿਮਾਂਡ ’ਤੇ ਪੁਲਿਸ, ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ | D5 Channel Punjabi
ਇਸ ਮੌਕੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਸਾਇੰਸ ਸਿਟੀ ਦੀ ਡਾਇਰੈਕਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਵਿਸ਼ਵ ਜੰਗਲੀ ਜੀਵ ਹਫ਼ਤਾ ਹਰ ਸਾਲ 2 ਤੋਂ 8 ਅਕਤੂਰ ਤੱਕ ਦੇਸ਼ ਦੇ ਜੀਵ-ਜੰਤੂਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਭਾਰਤ ਦੁਨੀਆਂ ਦੇ ਵਿਭਿੰਨਤਾ ਵਾਲੇ 17 ਵੱਡੇ ਦੇਸ਼ਾਂ ਵਿਚੋਂ ਇਕ ਹੈ ਪਰ ਇੱਥੇ ਵੀ ਬਹੁਤ ਸਾਰੇ ਪੌਂਦੇ ਅਤੇ ਜਾਨਵਰ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਜੈਵ-ਵਿਭਿੰਨਤਾ ਵਲੋਂ ਦੀ ਰਿਪੋਰਟ ਦੇ ਮੁਤਾਬਿਕ ਪੂਰੀ ਦੁਨੀਆਂ ਵਿਚ ਪਾਈਆਂ ਜਾਣ ਵਾਲੀਆਂ 4 ਪ੍ਰਜਾਤੀਆਂ ਵਿਚ ਇਕ ਵਿਨਾਸ਼ ਦੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ।
ਹੁਣ ਨਹੀਂ ਟਲਦੇ Kisan, ਸਰਕਾਰ ਨੂੰ ਲੈਣਾ ਪਊ ਵੱਡਾ ਫੈਸਲਾ, ਕਿਸਾਨਾਂ ਨੂੰ ਮਿਲੂ ਇਨਸਾਫ਼ | D5 Channel Punjabi
ਕੁਦਰਤੀ ਦੇ ਕੌਮਾਂਤਰੀ ਰੱਖ -ਰਖਾਵ ਸੰਗਠਨ (ਆਈ .ਯੂ.ਸੀ.ਐਨ) ਨੇ ਆਪਣੀ ਲਾਲ ਸੂਚੀ ਵਿਚ ਲਗਭਗ 25 ਫ਼ੀਸਦ ਥਣਧਾਰੀ, 14 ਫ਼ੀਸਦ ਪੰਛੀਆਂ,40 ਫ਼ੀਸਦ ਜਲਥਲੀ ਜੀਵ 34ਫ਼ੀਸਦ ਕੋਨੀਫ਼ੀਰਸ ਦਾ ਮੁਲਾਂਕਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪ੍ਰਜਾਤੀ ਦੇ ਖਤਮ ਹੋਣ ਨਾਲ ਦੂਸਰੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਤੇ ਅਸਰ ਪੈਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੌਦਿਆਂ ਅਤੇ ਜਾਨਵਰਾਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਕੁਦਰਤੀ ਰਹਿਣ ਬਸੇਰਿਆਂ ਦੀ ਸੁਰੱਖਿਆਂ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਮੁੜ ਤੋਂ ਚੀਤੇ ਦੀ ਸ਼ੁਰੂਆਤ ਅਤੇ ਪੰਜਾਬ ਘਡਿਆਲਾਂ ਲਈ ਕੁਦਰਤੀ ਭਾਵ ਅਸਲੀ ਨਿਵਾਸ ਸਥਾਨਾਂ ਦੀ ਬਹਾਲੀ ਦੇ ਯਤਨ ਕੀਤੇ ਜਾ ਰਹੇ ਹਨ। ਜੈਡ.ਐਸ.ਆਈ, ਬੀ.ਐਸ.ਆਈ , ਜੰਗਲਾਤ ਵਿਭਾਗ ਅਤੇ ਯੂਨੀਵਰਸਿਟੀਆਂ ਵਲੋਂ ਸ਼ਿਵਾਲਿਕ ਵਿਚ ਕੀਤੇ ਗਏ ਅਧਿਐਨ ਵੀ ਪ੍ਰਜਾਤੀਆਂ ਦੀ ਘੱਟਦੀ ਅਬਾਦੀ ਦੇ ਸੰਕੇਤ ਦਿੰਦੇ ਹਨ।
Gurdaspur ਥਾਣੇ ’ਚ ਪੈ ਗਿਆ ਡਾਕਾ, ਰਾਈਫਲ ਲੈ ਫਰਾਰ ਹੋਇਆ ਬੰਦਾ, ਪੂਰੇ ਡਾਕੇ ਦੀ ਬਣੀ ਵੀਡੀਓ | D5 Channel Punjabi
ਇਸ ਮੌਕੇ ਰਿਜ਼ਨਲ ਸੈਂਟਰ ਜਿਊਲੋਜੀਕਲ ਸਰਵੇ ਆਫ਼ ਇੰਡੀਆਂ ਦੇਹਰਾਦੂਨ ਵਾਤਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦੇ ਵਿਗਿਆਨੀ ਈ ਡਾ. ਗੌਰਵ ਸ਼ਰਮਾਂ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ।ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੀਵ-ਜੰਤੂਆਂ ਦੀਆਂ 1,03,258 ਅਤੇ ਅਤੇ ਐਨਲੀਮਿਆ ਰਾਜ ਦੇ ਫ਼ਾਈਲਮ 26 ਦੀਆਂ ਵਸਨੀਕ ਹਨ, ਜਿਸ ਵਿਚ ਦੁਨੀਆਂ ਦੀਆਂ 16,79,523 ਪ੍ਰਜਾਤੀਆਂ ਵਿਚੋਂ ਕੀੜੇ -ਮੌਕੜਿਆਂ ਦੀਆਂ 66,363 ਪ੍ਰਜਾਤੀਆਂ ਵੀ ਸ਼ਾਮਲ ਹਨ। ਭਾਰਤ ਦੁਨੀਆਂ ਦੇ 2.4 ਫ਼ੀਸਦ ਧਰਾਤਲ *ਤ ਵਸਿਆ ਹੋਇਆ ਹੈ ਅਤੇ ਸੰਸਾਰ ਦੇ ਜੀਵ-ਜੰਤੂਆਂ ਦਾ 6.1 ਹਿੱਸਾ ਇੱਥੇ ਹੀ ਪਾਇਆ ਜਾਂਦਾ ਹੈ।
ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ Mann ਸਰਕਾਰ ਦਾ ਧਮਾਕਾ, ਸੱਦ ਲਈ Meeting | D5 Channel Punjabi
ਉਨ੍ਹਾ ਕਿਹਾ ਕਿ ਧਰਤੀ ਤੇ ਜੀਵਨ ਦੀ ਹੋਂਦ ਦੇ ਮੱਦੇਨਜ਼ਰ ਜੀਵ-ਜੰਤੂਆਂ ਦੀ ਵਿਭਿੰਨਤਾਂ ਦੀ ਸੁਰੱਖਿਆ ਅਤੇ ਜ਼ਰੂਰੀ ਸੰਭਾਲ ਦੇ ਲਈ ਪ੍ਰਬੰਧ ਅਤੇ ਫ਼ੌਰੀ ਉਪਆ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜੈਵ-ਵਿਭਿੰਨਤਾਂ ਧਰਤੀ ‘ਤੇ ਸਾਡੀ ਹੋਂਦ ਲਈ ਮੁੱਢਲੀ ਲੋੜ ਹੈ ਅਤੇ ਇਸ ਦੀ ਮਹਹੱਤਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੇਸ਼ ਦੇ ਜੀਵ-ਜੰਤੂਆਂ ਦੀ ਸੰਭਾਲ ਅਤੇ ਸਥਿਰ ਪ੍ਰਬੰਧ ਲਈ ਵੱਧ ਤੋਂ ਵੱਧ ਜਾਗਰੂਕਤਾ ਕਰਨ ਦੀ ਅਪੀਲ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.