Breaking NewsD5 specialNewsSportsTop News

ਵਨ-ਡੇ ਸੀਰੀਜ਼ ਲਈ ਅਹਿਮਦਾਬਾਦ ਪਹੁੰਚੀ ਭਾਰਤੀ ਕ੍ਰਿਕੇਟ ਟੀਮ

ਅਹਿਮਦਾਬਾਦ : ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰ ਛੇ ਫਰਵਰੀ ਤੋਂ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਅਹਿਮਦਾਬਾਦ ਪਹੁੰਚ ਗਏ ਹਨ। ਸਾਰੇ ਖਿਡਾਰੀਆਂ ਨੇ ਐਤਵਾਰ ਅਤੇ ਸੋਮਵਾਰ ਦੇ ਦਰਮਿਆਨ ਬਾਓ-ਬਬਲ ’ਚ ਪ੍ਰਵੇਸ਼ ਕੀਤਾ। ਬੀਸੀਸੀਆਈ (ਭਾਰਤੀ ਕ੍ਰਿਕੇਟ ਕੰਟਰੋਲ ਬੋਰਡ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਤਿੰਨ ਦਿਨ ਤਕ ਇਕਾਂਤਵਾਸ ’ਚ ਰਹਿਣਗੇ। ਰੋਹਿਤ ਸ਼ਰਮਾ ਪਹਿਲੀ ਵਾਰ ਭਾਰਤ ਲਈ ਸੀਮਤ ਓਵਰਾਂ ਦੀ ਸੀਰੀਜ਼ ‘ਚਟੀਮ ਦੇ ਨਿਯਮਤ ਕਪਤਾਨ ਦੇ ਰੂਪ ’ਚ ਉਤਰਨਗੇ।

Budget 2022 : ਕੇਂਦਰ ਸਰਕਾਰ ਦੇ ਬਜਟ ’ਚ ਕਿਸਾਨਾਂ ਲਈ ਵੱਡੇ ਐਲਾਨ ! D5 Channel Punjabi

ਉਹ ਪੈਰ ਦੀਆਂ ਮਾਸਪੇਸ਼ੀਆਂ ’ਚ ਸੱਟ ਕਾਰਨ ਦੱਖਣੀ ਅਫਰੀਕਾ ਨਹੀਂ ਜਾ ਸਕੇ ਸੀ। ਸਪਿਨਰ ਕੁਲਦੀਪ ਯਾਦਵ ਦੀ ਟੀਮ ’ਚ ਵਾਪਸੀ ਹੋਈ, ਜਦੋਂਕਿ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਪਹਿਲੀ ਵਾਰ ਟੀਮ ’ਚ ਥਾਂ ਮਿਲੀ ਹੈ। ਮਹਾਮਰੀ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਤਿੰਨ ਵਨਡੇ ਤੇ ਇੰਨੇ ਹੀ ਟੀ-20 ਮੈਚਾਂ ਦੇ ਆਯੋਜਨ ਸਥਾਨ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਹੈ। ਤਿੰਨੋਂ ਟੀ-20 ਕੋਲਕਾਤਾ ’ਚ ਖੇਡੇ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button