Breaking NewsNationalTop News

ਵਕੀਲ ਦੇ ਭੇਸ਼ ਚ ਆ, ਗੈਂਗਸਟਰ ਨੂੰ ਅਦਾਲਤ ਚ ਗੋਲੀਆਂ ਮਾਰ ਕੀਤਾ ਕਤਲ

ਲਖਨਊ ਦੇ ਕੈਸਰਬਾਗ ‘ਚ ਅਦਾਲਤ ‘ਚ ਪੇਸ਼ ਹੋਏ ਅਪਰਾਧੀ ਸੰਜੀਵ ਮਹੇਸ਼ਵਰੀ ਉਰਫ ਜੀਵਾ ਦੀ ਬੁੱਧਵਾਰ ਦੁਪਹਿਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਵਕੀਲ ਦੀ ਪਹਿਰਾਵੇ ਵਿਚ ਆਇਆ ਸੀ। ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲੀਬਾਰੀ ‘ਚ ਇਕ ਲੜਕੀ ਅਤੇ ਇਕ ਪੁਲਸ ਕਰਮਚਾਰੀ ਨੂੰ ਵੀ ਗੋਲੀ ਲੱਗੀ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਹੈ। ਅਦਾਲਤ ਵਿੱਚ ਕਤਲ ਦੀ ਘਟਨਾ ਤੋਂ ਬਾਅਦ ਵਕੀਲ ਗੁੱਸੇ ਵਿੱਚ ਆ ਗਏ। ਪੁਲਿਸ ਨਾਲ ਹੱਥੋਪਾਈ ਹੋ ਗਈ। ਕਈ ਪੁਲਿਸ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਗੇਟ ਬੰਦ ਕਰ ਦਿੱਤਾ ਗਿਆ।ਬਲਰਾਮਪੁਰ ਹਸਪਤਾਲ ਦੇ ਸੀਐਮਐਸ ਡਾਕਟਰ ਜੀਪੀ ਗੁਪਤਾ ਨੇ ਦੱਸਿਆ ਕਿ ਜੀਵਾ ਮਹੇਸ਼ਵਰੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨੂੰ ਪਿੱਛਿਓਂ ਗੋਲੀ ਲੱਗੀ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਮੁੱਢਲਾ ਇਲਾਜ ਦੇ ਕੇ ਕੇਜੀਐਮਯੂ ਟਰਾਮਾ ਸੈਂਟਰ ਰੈਫਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਦੀ ਡਰੈਸਿੰਗ ਹੋ ਚੁੱਕੀ ਹੈ। ਉਹ ਖਤਰੇ ਤੋਂ ਬਾਹਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button