InternationalTop News

ਲੰਡਨ ਚ ਹੇਜ਼ ਵਿਖੇ 9ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਸਫਲਤਾਪੂਰਵਕ ਸੰਪੰਨ

ਸਲਾਨਾ ਗੱਤਕਾ ਮੁਕਾਬਲਿਆਂ 'ਚ ਯੂਕੇ ਦੀਆਂ 15 ਟੀਮਾਂ ਨੇ ਲਿਆ ਹਿੱਸਾ

ਬਾਬਾ ਸੀਚੇਵਾਲਸੰਸਦ ਮੈਂਬਰ ਢੇਸੀ ਤੇ ਸ਼ਰਮਾ ਸਣੇ ਗਰੇਵਾਲ ਨੇ ਜੇਤੂਆਂ ਨੂੰ ਵੰਡੇ ਇਨਾਮ

ਹੇਜ਼ਲੰਡਨ: 9ਵੀਂ ਯੂ.ਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ –2023 ਦੌਰਾਨ ਗੱਤਕੇਬਾਜ਼ਾਂ ਦੇ ਜੰਗਜੂ ਜੌਹਰਸਮਰਪਣ ਅਤੇ ਖੇਡ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉਪ ਜੇਤੂ ਰਹੀ। ਇਹ ਸਾਲਾਨਾ ਗੱਤਕਾ ਚੈਂਪੀਅਨਸ਼ਿਪ ਹੇਜ਼ਲੰਡਨ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਦੇ ਮੈਦਾਨ ਵਿੱਚ ਸਫਲਤਾਪੂਰਵਕ ਸਮਾਪਤ ਹੋਈ ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਕਸਬਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਪੰਦਰਾਂ ਗੱਤਕਾ ਟੀਮਾਂ ਨੇ ਭਾਗ ਲਿਆ।

Police ਵਾਲੇ ਨੇ ਵਜਾਈ ਤੂੰਬੀ, DGP ਦਾ ਵੱਡਾ ਕਦਮ D5 Channel Punjabi

ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਤਨਮਨਜੀਤ ਸਿੰਘ ਢੇਸੀ ਐਮ.ਪੀ.ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲਵਰਿੰਦਰ ਸ਼ਰਮਾ ਐਮ.ਪੀ.ਹਰਜੀਤ ਸਿੰਘ ਗਰੇਵਾਲ ਪ੍ਰਧਾਨ ਵਿਸ਼ਵ ਗੱਤਕਾ ਫੈਡਰੇਸ਼ਨਬਾਬਾ ਅਮਰਜੀਤ ਸਿੰਘ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਅਤੇ ਡੇਵਿਡ ਬਰੋਗ ਹੇਜ ਟਾਊਨਸ਼ਿੱਪ ਨੇ ਸਾਂਝੇ ਤੌਰ ਤੇ ਕੀਤਾ। ਉਦਘਾਟਨ ਤੋਂ ਪਹਿਲਾਂ ਟੂਰਨਾਮੈਂਟ ਦੀ ਸਫਲਤਾ ਖਾਤਰ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਅਰਦਾਸ ਵੀ ਕੀਤੀ ਗਈ। ਆਪਣੇ ਸੰਬੋਧਨ ਵਿੱਚ ਬਾਬਾ ਸੀਚੇਵਾਲ ਨੇ ਗੱਤਕਾ ਫੈਡਰੇਸ਼ਨ ਯੂਕੇ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਇਸ ਮਾਰਸ਼ਲ ਆਰਟ ਦਾ ਵਿਦੇਸ਼ਾਂ ਵਿੱਚ ਪ੍ਰਚਾਰ-ਪਸਾਰ ਤੇ ਪ੍ਰਫੁੱਲਤ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਪ੍ਰੇਰਿਤ ਕੀਤਾਕਿਉਂਕਿ ਇਹ ਵੱਡਮੁੱਲੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਸਵੈ-ਰੱਖਿਆ ਦੇ ਹੁਨਰ ਨਾਲ ਲੈਸ ਕਰਦਾ ਹੈ।

ਨਵਜੋਤ ਸਿੱਧੂ ਦਾ ਚੜ੍ਹਿਆ ਪਾਰਾ, ਭਗਵੰਤ ਮਾਨ ਨੂੰ ਕਹੀ ਆਹ ਗੱਲ! D5 Channel Punjabi

ਸਲੋਹ ਤੋਂ ਐਮ.ਪੀ ਤਨਮਨਜੀਤ ਸਿੰਘ ਢੇਸੀਜੋ ਕਿ ਗੱਤਕਾ ਫੈਡਰੇਸ਼ਨ ਯੂ.ਕੇ ਦੇ ਪ੍ਰਧਾਨ ਵੀ ਹਨਨੇ ਸਮੂਹ ਸੰਗਤਾਂ ਤੇ ਮੱਦਦ ਦੇਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਯੂ.ਕੇ. ਵਿੱਚ ਗੱਤਕਾ ਸੰਸਥਾ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਗਲੇ ਵਰ੍ਹੇ ਇਹ ਟੂਰਨਾਮੈਂਟ ਦੇਸ਼ ਦੇ ਗੱਤਕਾ ਖਿਡਾਰੀਆਂ ਲਈ ਹੋਰ ਵੀ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗਾ।ਹਰਜੀਤ ਸਿੰਘ ਗਰੇਵਾਲਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਹਨਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਾਸਤ ਨਾਲ ਜੋੜੀ ਰੱਖਣ ਲਈ ਤਿੰਨ ਗੱਗਿਆਂ‘ – ਗੁਰਮੁਖੀਗੁਰਬਾਣੀ ਅਤੇ ਗੱਤਕਾ – ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਦੁਨੀਆ ਭਰ ਦੇ ਸਮੂਹ ਗੁਰਦੁਆਰਿਆਂ ਨੂੰ ਇਨ੍ਹਾਂ ਤਿੰਨ ਗੱਗਿਆਂ‘ ਭਾਵ ਥ੍ਰੀ ਜੀ‘ ਲਈ ਮੁੱਖ ਸਿਖਲਾਈ ਕੇਂਦਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਗੱਤਕਾ ਫੈਡਰੇਸ਼ਨ ਯੂ.ਕੇ ਵੱਲੋਂ ਪਹਿਲੀ ਵਾਰ ਟੂਰਨਾਮੈਂਟ ਦੌਰਾਨ ਸੈਂਸਰਾਂ ਰਾਹੀਂ ਡਿਜੀਟਲ ਸਕੋਰਿੰਗ ਪ੍ਰਣਾਲੀ ਲਾਗੂ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਇਸ ਤਰ੍ਹਾਂ ਦੇ ਡਿਜੀਟਲ ਸਕੋਰਿੰਗ ਸਿਸਟਮ ਕੁੱਝ ਸੁਧਾਰ ਕਰਕੇ ਹੋਰਨਾਂ ਦੇਸ਼ਾਂ ਵਿੱਚ ਵੀ ਲਾਗੂ ਕਰੇਗੀ।

ਮੁਲਾਜ਼ਮਾਂ ਨੂੰ ਕੱਢਣ ਦਾ ਆਇਆ ਆਦੇਸ਼, ਫਿਰ MLA ਲਿਆਇਆ ਵੱਡੀ ਖੁਸ਼ਖ਼ਬਰੀ, ਕੱਢਤੀਆਂ ਸਾਰੀਆਂ ਕਸਰਾਂ | D5 Channel Punjabi

ਇਸ ਮੌਕੇ ਵਰਿੰਦਰ ਸ਼ਰਮਾ ਐਮ.ਪੀ.ਐਮਐਲਏ ਡਾ. ਉਂਕਾਰ ਸਿੰਘ ਸਹੋਤਾਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਤੇ ਪੰਜਾਬ ਟਾਈਮਜ ਦੇ ਰਜਿੰਦਰ ਸਿੰਘ ਪੁਰੇਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਧੰਜਲ ਟਰੱਸਟੀਹਰਨੇਕ ਸਿੰਘ ਨੇਕਾ ਮੇਰੀਪੁਰੀਆਸਰਬਜੀਤ ਸਿੰਘ ਗਰੇਵਾਲ ਸੇਫਟੈਕ ਸਲਿਊਸ਼ਨਜਸੁਰਜੀਤ ਸਿੰਘ ਪੁਰੇਵਾਲਆਪ ਆਗੂ ਮਨਜੀਤ ਸਿੰਘ ਸਾਲਾਪੁਰਦਵਿੰਦਰ ਸਿੰਘ ਪਤਾਰਾਹਰਮੀਤ ਸਿੰਘ ਵਿਰਕਅਜਾਇਬ ਸਿੰਘ ਗਰਚਾਰਵਿੰਦਰ ਸਿੰਘ ਖਹਿਰਾਬਿੱਲਾ ਗਿੱਲ ਦੀਨੇਵਾਲੀਆਬਲਬੀਰ ਸਿੰਘ ਗਿੱਲਭਾਈ ਗਜਿੰਦਰ ਸਿੰਘ ਖਾਲਸਾਕੌਂਸਲਰ ਰਾਜੂ ਸੰਸਾਰਪੁਰੀਅਜੈਬ ਸਿੰਘ ਪੁਆਰਕੌਂਸਲਰ ਕਮਲਪ੍ਰੀਤ ਕੌਰਸਾਹਿਬ ਸਿੰਘ ਢੇਸੀਮਨਪ੍ਰੀਤ ਸਿੰਘ ਬੱਧਨੀਤਲਵਿੰਦਰ ਸਿੰਘ ਢਿੱਲੋਂਹਰਬੰਸ ਸਿੰਘ ਕੁਲਾਰਹਰਜੀਤ ਸਿੰਘ ਸਰਪੰਚਮਨਦੀਪ ਸਿੰਘ ਭੋਗਲਗੁਰਬਚਨ ਸਿੰਘ ਅਟਵਾਲਡਾ: ਤਾਰਾ ਸਿੰਘ ਆਲਮਨਿਸ਼ਾਨ ਸਿੰਘ ਸਲੋਹ ਆਦਿ ਵੀ ਹਾਜ਼ਰ ਸਨ।

‘ਮੈ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ’ ਪੂਰੇ ਪਰਿਵਾਰ ਨੂੰ ਮਾਰਨ ਦੀ ਧਮਕੀ, SSP ਵੀ ਦੇ ਗਿਆ ਕੋਰਾ ਜਵਾਬ |

ਇਸ ਚੈਂਪੀਅਨਸ਼ਿੱਪ ਵਿੱਚ ਦਸ ਵੱਖ-ਵੱਖ ਗੱਤਕਾ ਅਖਾੜਿਆਂ ਦੀਆਂ ਪੰਦਰਾਂ ਗੱਤਕਾ ਟੀਮਾਂ ਨੇ ਭਾਗ ਲਿਆ ਜਿੰਨ੍ਹਾਂ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਇਰਥਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਵੂਲਵਿਚਅਕਾਲ ਸਹਾਇ ਗੱਤਕਾ ਅਖਾੜਾ ਸਾਊਥਾਲਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਸਾਊਥਾਲਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਲੇਟਨਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਸਾਊਥੈਂਪਟਨਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਗ੍ਰੇਵਜੈਂਡ ਅਤੇ ਪਾਤਸ਼ਾਹੀ ਛੇਵੀਂ ਗੱਤਕਾ ਅਖਾੜਾ ਵੁਲਵਰਹੈਂਪਟਨ ਸ਼ਾਮਲ ਸਨ।

ਬਾਦਲ ਖ਼ਿਲਾਫ਼ ਜਾਂਚ ਹੋਈ ਪੂਰੀ! ਮੂਸੇਵਾਲਾ ਦੇ ਫੈਨ ਦਾ ਵੱਡਾ ਕਾਰਨਾਮਾ, ਪੰਚਾਇਤਾਂ ਨਾਲ ਨਵਜੋਤ ਸਿੱਧੂ ਦਾ ਧਮਾਕਾ

ਇਸ ਟੂਰਨਾਮੈਂਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਗੱਤਕਾ ਮੁਕਾਬਲੇ ਨਾਕਆਊਟ ਵਿਧੀ ਦੇ ਆਧਾਰ ਤੇ ਕਰਵਾਏ ਗਏ। ਅੰਡਰ-14 ਲੜਕਿਆਂ ਦੇ ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਨੇ ਪਹਿਲਾ ਸਥਾਨ ਹਾਸਲ ਕੀਤਾਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੰਡਰ-18 ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਨੇ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਏਰੀਥ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। 18 ਸਾਲ ਤੋਂ ਉਪਰ ਉਮਰ ਵਰਗ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਨੇ ਪਹਿਲਾ ਜਦਕਿ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਲੇਟਨ ਨੇ ਦੂਜਾ ਸਥਾਨ ਹਾਸਲ ਕੀਤਾ।

Parminder Dhindsa ਲਈ ਕੇਂਦਰ ਦਾ ਵੱਡਾ ਫ਼ੈਸਲਾ, ਬਾਦਲਾਂ ਨੂੰ ਵੱਡਾ ਝਟਕਾ | D5 Channel Punjabi

ਇਸੇ ਤਰਾਂ ਅੰਡਰ-14 ਸਾਲ ਉਮਰ ਵਰਗ ਲਈ ਲੜਕੀਆਂ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀਆਂ ਏ ਅਤੇ ਬੀ ਟੀਮਾਂ ਦੇ ਮੁਕਾਬਲਿਆਂ ਵਿੱਚੋਂ ਅਰਸ਼ਪ੍ਰੀਤ ਕੌਰ ਅਤੇ ਹਰਲੀਨ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-18 ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਦਇਆ ਕੌਰ ਨੇ ਪਹਿਲਾ ਸਥਾਨ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 18 ਸਾਲ ਤੋਂ ਉਪਰ ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਦੀ ਪਰਮਿੰਦਰ ਕੌਰ ਜੇਤੂ ਰਹੀ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਦੂਜੇ ਸਥਾਨ ਉੱਤੇ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button