InternationalTop News

ਲੰਡਨ ਚੋਂ ਚੋਰੀ ਹੋਈ ਕਾਰ, ਮਿਲੀ ਪਾਕਿਸਤਾਨ ‘ਚ

ਪਾਕਿਸਤਾਨ: ਕਾਰ ਚੋਰੀ ਹੋਣ ਦਾ ਮਾਮਲੇ ਅਸੀ ਰੋਜ਼ ਸੁਣਦੇ ਆ ਰਹੇ ਹਾਂ। ਪਰ ਕੋਈ ਤੁਸੀ ਇਵੇਂ ਦਾ ਮਾਮਲਾ ਪਹਿਲੀ ਵਾਰ ਸੁਣੀਆ ਹੋਣਾ ਕਿ ਕਾਰ ਲੰਡਨ ਤੋਂ ਚੋਰੀ ਹੋਈ ‘ਤੇ ਮਿਲੀ ਪਾਕਿਸਤਾਨ ਵਿਚ। ਲੰਡਨ ਤੋਂ ਚੋਰੀ ਹੋਈ ਇਕ ਲਗਜ਼ਰੀ ਬੈਂਟਲੇ ਮੁਲਸੇਨ ਸੇਡਾਨ ਕਾਰ ਪਾਕਿਸਤਾਨ ਦੇ ਕਰਾਚੀ ਤੋਂ ਮਿਲੀ ਹੈ। ਕਾਰ ਨੂੰ ਕਸਟਮਜ਼ ਐਨਫੋਰਸਮੈਂਟ (ਸੀਸੀਈ) ਨੇ 2 ਸਤੰਬਰ ਨੂੰ ਕਰਾਚੀ ਦੇ ਇੱਕ ਆਲੀਸ਼ਾਨ ਬੰਗਲੇ ਤੋਂ ਬਰਾਮਦ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਇਸ ਬਾਰੇ ਪਾਕਿਸਤਾਨੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ।

CM Khattar ਦੇ ਗੜ੍ਹ ’ਚ ਗਰਜੇ Mann ਤੇ Kejriwal, ਹਰਿਆਣਾ ’ਚ ਵੀ ਬਣੂ ਸਰਕਾਰ | D5 Channel Punjabi

ਇਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਇਹ ਕਾਰ ਕਈ ਹਫ਼ਤੇ ਪਹਿਲਾਂ ਲੰਡਨ ਤੋਂ ਚੋਰੀ ਹੋਈ ਸੀ। ਇਹ ਕਾਰ ਬ੍ਰਿਟੇਨ ਦੇ ਕੁਝ ਲੋਕਾਂ ਨੇ ਪਾਕਿਸਤਾਨੀ ਜਮੀਲ ਸ਼ਫੀ ਨੂੰ ਵੇਚੀ ਸੀ। ਦਲਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਦੀ ਕੀਮਤ ਲਗਭਗ 3.22 ਕਰੋੜ ਰੁਪਏ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਚੋਰ ਬੈਂਟਲੇ ਵਿੱਚ ਟਰੇਸਿੰਗ ਟਰੈਕਰ ਨੂੰ ਬੰਦ ਕਰਨ ਵਿੱਚ ਅਸਮਰੱਥ ਸਨ।

Bharat Jodo Yatra : Congress ਦੀ ਹਾਈਕਮਾਨ ਨੇ ਪੱਟੀਆਂ ਧੂੜਾਂ, 2024 ’ਚ ਸਰਕਾਰ ਪੱਕੀ? | D5 Channel Punjabi

ਇਸ ਨਾਲ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਮਦਦ ਮਿਲੀ ਅਤੇ ਉਨ੍ਹਾਂ ਨੇ ਐਡਵਾਂਸ ਟਰੇਸਿੰਗ ਸਿਸਟਮ ਰਾਹੀਂ ਕਾਰ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ।

Harjit Grewal ਦੇ ਬਿਆਨ ਨੇ ਭਖ਼ਾਈ ਸਿਆਸਤ, ਭੜਕੇ ਵਿਰੋਧੀ, ਮਾਹੌਲ ਹੋਇਆ ਗਰਮ! | D5 Channel Punjabi

ਦਸਤਾਵੇਜ਼ ਅਤੇ ਰਜਿਸਟਰੇਸ਼ਨ ਨਿਕਲੇ ਫਰਜ਼ੀ
ਅਧਿਕਾਰੀਆਂ ਨੇ ਦੱਸਿਆ ਕਿ ਚੋਰ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਕਾਰ ਦੀ ਪਾਕਿਸਤਾਨ ਵਿਚ ਰਜਿਸਟਰੇਸ਼ਨ ਕਰਵਾਉਣ ਦੇ ਨਾਲ-ਨਾਲ ਕਾਰ ਦੀ ਨੰਬਰ ਪਲੇਟ ਵੀ ਬਦਲ ਦਿੱਤੀ, ਪਰ ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਕਾਰ ਦਾ ਚੈਸੀ ਨੰਬਰ ਉਹੀ ਸੀ ਜੋ ਉਹਨਾਂ ਨੂੰ ਯੂ.ਕੇ. ਦੇ ਅਧਿਕਾਰੀਆਂ ਨੇ ਦੱਸਿਆ ਸੀ। ਇਸ ਦੇ ਨਾਲ ਹੀ ਪੁਲਿਸ ਰੈਕੇਟ ਦੇ ਮਾਸਟਰ ਮਾਈਂਡ ਦੀ ਭਾਲ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button