Breaking NewsD5 specialNewsPoliticsPunjab

ਲੌਕਡਾਊਨ/ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਣੀਆਂ ਯਕੀਨੀ ਬਣਾ ਰਿਹਾ ਹੈ ਵੇਰਕਾ

ਚੰਡੀਗੜ੍ਹ : ਭਾਰਤ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਵੱਲੋਂ ਮਿਲਕਫੈਡ ਦੇ ਬਰਾਂਡ ਵੇਰਕਾ ਨੂੰ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਤੱਕ ਜ਼ਰੂਰੀ ਡੇਅਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਸਿਖਰਲੇ ਡੇਅਰੀ ਬਰਾਂਡਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਵਿਭਾਗ ਵੱਲੋਂ ਵੇਰਕਾ ਸਮੇਤ ਚੁਣੇ ਚਾਰ ਡੇਅਰੀ ਬਰਾਂਡਾ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਹ ਇਸ ਔਖੇ ਵੇਲੇ ਲੋਕਾਂ ਨੂੰ ਡੇਅਰੀ ਉਤਪਾਦ ਮੁਹੱਈਆ ਕਰਵਾ ਰਹੇ ਹਨ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੇਰਕਾ ਦੇ ਇਸ ਪ੍ਰਾਪਤੀ ਲਈ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੱਤੀ ਹੈ।

PETROL DIESEL ‘ਤੇ ਬਹੁਤ ਵੱਡੀ ਖ਼ਬਰ ਹੋ ਸਕਦੈ ਏਨਾ ਜਿਆਦਾ ਸਸਤਾ

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਲਗਾਏ ਕਰਫਿਊ/ਲੌਕਡਾਊਨ ਦੌਰਾਨ ਵੇਰਕਾ ਵੱਲੋਂ ਦੁੱਧ ਉਤਪਾਦਾਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਵੇਰਕਾ ਵੱਲੋਂ ਜਿੱਥੇ ਲੋਕਾਂ ਤੱਕ ਡੇਅਰੀ ਉਤਪਾਦ ਪਹੁੰਚਾਏ ਜਾ ਰਹੇ ਹਨ ਉਥੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

🔴 LIVE || PM Narendra Modi || ਪ੍ਰਧਾਨ ਮੰਤਰੀ ਮੋਦੀ LIVE

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਵੇਰਕਾ ਦੇ ਹਰ ਮੁਲਾਜ਼ਮ ਉਤੇ ਮਾਣ ਹੈ ਜਿਹੜੇ ਇਸ ਔਖੀ ਘੜੀ ਵਿੱਚ ਆਪਣੀ ਸਖਤ ਮਿਹਨਤ ਨਾਲ ਸੂਬਾ ਵਾਸੀਆਂ ਨੂੰ ਰਾਹਤ ਦੇ ਰਹੇ ਹਨ। ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਸਾਰੇ ਮੁਲਾਜ਼ਮਾਂ ਦਾ ਧੰਨਾਵਾਦ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮਿਲਕਫੈਡ ਵੱਲੋਂ ਆਪਣੀ ਬਣਦੀ ਡਿਊਟੀ ਨਿਭਾਉਣ ਤੋਂ ਇਲਾਵਾ 20.34 ਲੱਖ ਰੁਪਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਵੀ ਪਾ ਕੇ ਤੁਸ਼ ਜਿਹਾ ਯੋਗਦਾਨ ਪਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button