Breaking NewsD5 specialNewsPress ReleasePunjabTop News

‘ਲੋਕ ਚੇਤਨਾ ਨੂੰ ਸਮਰਪਿਤ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਅਮਿੱਟ ਪੈੜਾਂ ਪਾ ਗਿਆ’

ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਤੋਂ ਬਗੈਰ ਕਿਸਾਨੀ ਦਾ ਬਚਣਾ ਅਸੰਭਵ- Dr Davinder Sharma

ਚੰਡੀਗੜ੍ਹ: ਪੰਜਾਬੀ ਕਹਾਣੀ ਦੇ ਪਿਤਾਮਾ Principal Sujan Singh ਯਾਦਗਾਰੀ ਸਨਮਾਨ ਸਮਾਰੋਹ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਭਵਨ ਗੁਰਦਾਸਪੁਰ ਵਿਖੇ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ , Principal Sujan Singh ਜੀ ਦੇ ਪਰਿਵਾਰ ਅਤੇ Dr Nirmal Singh Azaad ਦੇ ਪਰਿਵਾਰ ਦੇ ਸਹਿਯੋਗ ਨਾਲ ਸਰਵ ਸ੍ਰੀ Dr, Kuldeep Puri, Dr. Karamjeet Singh, Dr. Davinder Sharma,Deep Devinder Singh, Mangat Ram Pasla, Professor Kirpal Singh Yogi, Sulakhan Sarhadi, Dr. Lekh Raj, SP Singh Gosal, Trilok Singh Behrampur Kiratmeet Singh (ਕਨੇਡਾ) ਅਤੇ Makhan Kuhaad ਦੀ ਪਰਧਾਨਗੀ ਹੇਠਾਂ ਕਰਵਾਇਆ ਗਿਆ। ਇਸ ਸ਼ਾਨਾਮੱਤੇ ਪਰੋਗਰਾਮ ਦੌਰਾਨ ਪਹਿਲਾ Principal Sujan Singh ਯਾਦਗਾਰੀ ਪੁਰਸਕਾਰ ਕਹਾਣੀਕਾਰਾ Harpinder Rana ਨੂੰ ਅਤੇ ਦੂਸਰਾ ਉਤਸ਼ਾਹ ਵਰਧਕ ਸਨਮਾਨ Manmohan Singh Basarke ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਆਰਥਿਕ ਅਤੇ ਖੇਤੀ ਮੁੱਦਿਆਂ ਦੇ ਪ੍ਰਸਿਧ ਵਿਸ਼ਲੇਸ਼ਕ Dr. Davinder Sharma ਨੂੰ Dr Nirmal Singh Azaad ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ।

STF ਮਾਮਲੇ ‘ਚ ਮਜੀਠੀਆ ਨੂੰ ਲੈ ਹਾਈਕੋਰਟ ਦਾ ਵੱਡਾ ਫੈਸਲਾ || D5 Channel Punjabi

ਮੁੱਖ ਵਿਸ਼ੇ ‘ ਖੇਤੀ ਸੰਕਟ ਅਤੇ ਹੱਲ ‘ ਤੇ ਬੋਲਦਿਆਂ Dr. Davinder Sharma ਨੇ ਕਿਹਾ ਕਿ ਬੇਸ਼ੱਕ ਤਿੰਨ ਖੇਤੀ ਕਾਨੂੰਨ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਹਨ ਪਰ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਤੋਂ ਬਗੈਰ ਕਿਸਾਨੀ ਦਾ ਬਚਣਾ ਅਸੰਭਵ ਹੈ। ਉਨ੍ਹਾਂ ਸੰਸਾਰ ਪੱਧਰ ਤੇ ਕਿਸਾਨੀ ਦੀ ਹੋ ਰਹੀ ਦੁਰਗਤੀ ਤੇ ਹਾਅ ਦਾ ਨਾਅਰਾ ਮਾਰਿਆ ਅਤੇ ਇਹ ਸਪਸ਼ਟ ਕੀਤਾ ਕਿ ਇਹ ਸ਼ਸਾਰਾ ਵਰਤਾਰਾ ਕਾਰਪੋਰੇਟਰਾਂ ਦੇ ਦਬਾਅ ਸਦਕਾ ਵਾਪਰ ਰਿਹਾ ਹੈ ਅਤੇ ਉਨ੍ਹਾਂ ਨੂੰ ਸਸਤੀ ਲੇਬਰ ਮੁਹਈਆ ਕਰਵਾਉਣ ਲਈ ਹੀ ਕਿਸਾਨਾ ਤੋਂ ਜਮੀਨਾ ਦੇ ਹੱਕ ਖੋਏ ਜਾ ਰਹੇ ਹਨ। ਇਸ ਮੌਕੇ ਸਰਵ Mr. Mangat Ram Pasla, Dr. Karamjit Singh, Dr. Kuldeep Puri, Deep Devinder, Prof. Kirpal Singh Yogi, Sulakhan Sarhaddi ਅਤੇ Kirat Meet ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਸਮਰਪਿਤ Principal Sujan Singh ਜੀ ਦੀ ਲੇਖਣੀ ਦੀ ਅਜੋਕੇ ਹਾਲਾਤ ਵਿੱਚ ਸਾਰਥਕਤਾ ਹੋਰ ਵੀ ਵਧ ਜਾਂਦੀ ਹੈ ਜਿਹੜੀ ਕਿ ਅਜੋਕੇ ਧੁੰਦੂਕਾਰੇ ਵਿੱਚ ਰਾਹਦਸੇਰਾ ਹੋ ਨਿਬੜਦੀ ਹੈ। Principal Sujan Singh ਜੀ ਦੇ ਪਰਿਵਾਰ ਵਲੋਂ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪੰਜ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ। Makhan Kuhad ਸੰਯੋਜਕ ਵਲੋਂ ਕੁਝ ਮਤੇ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਦਸਵੀਂ ਤੱਕ ਲਾਜਮੀ ਕਰਾਰ ਦੇਣ ਹਿਤ ਧਨਵਾਦ ਅਤੇ ਇਨ੍ਹਾਂ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ, ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਨੂੰ ਗਰੀਬਾਂ ਕੋਲੋਂ ਸਿੱਖਿਆ ਖੋਹਣ ਵਾਲੀ ਦਸਦਿਆਂ ਇਸ ਦੀ ਵਾਪਸੀ ਦੀ ਮੰਗ ਕੀਤੀ ਗਈ। ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਸੀ ਬੀ ਐਸ ਸੀ ਵਿਚ ਪੰਜਾਬੀ ਦਾ ਪਹਿਲਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਗਈ ਅਤੇ ਕਿਸਾਨੀ ਦੇ ਰਹਿੰਦੇ ਮਸਲੇ ਹੱਲ ਕਰਨ ਦੀ ਮੰਗ ਕਰਦੇ ਮਤੇ ਹਾਜਰ ਇਕੱਠ ਨੇ ਜੋਰਦਾਰ ਸਮਰਥਨ ਦੇ ਕੇ ਪਾਸ ਕੀਤੇ।

ਅੰਦੋਲਨ ਖ਼ਤਮ ਨੂੰ ਲੈ ਜਥੇਬੰਦੀਆਂ ਦਾ ਧਮਾਕਾ! ਹੁਣੇ ਹੀ ਕਰੀ ਵੱਡੀ ਮੀਟਿੰਗ, ਲੈ ਲਿਆ ਫੈਸਲਾ || D5 Channel Punjabi

ਇਸ ਮੌਕੇ ਵਖ ਵਖ ਵਿਦਵਾਨਾਂ ਦੀਆਂ ਤਿੰਨ ਪੁਸਤਕਾਂ ਵੀ ਰਲੀਜ ਕੀਤੀਆਂ ਗਈਆਂ। ਪਿਛਲੇ ਸਮੇਂ ਵਿੱਚ ਵਿਛੁੜੀਆਂ ਕਲਮਾਂ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰਖ ਕੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਵੱਡ ਅਕਾਰੀ ਪਰੋਗਰਾਮ ਨੂੰ ਲੜੀਬਦ ਕਰਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ Mangat Chanchal ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਅਖੀਰ ਵਿੱਚ Dr Lekh Raj ਵਲੋਂ ਹਾਜਰ ਇਕੱਠ ਦਾ ਭਰਪੂਰ ਧਨਵਾਦ ਕੀਤਾ ਗਿਆ। ਇਸ ਪਰੋਗਰਾਮ ਵਿੱਚ ਸ਼ਾਮਿਲ ਵਿਦਵਾਨਾਂ ਵਿੱਚੋਂ ਕੁਝ ਨਾਂ ਇਸ ਪਰਕਾਰ ਹਨ Mr. Kuldeep Singh, Surinder Kaur, Bua Singh Sekhon, Sneh Inder Miloo, Kanwaljit Kaur, Gurmeet Saran, Amarjit Sandhu, Sarabjit Singh Sandhu, Amrik Kaur, Rajwant Kaur, Sheetal Singh Gunnopuri, Subhash Deewana, Tarsem Singh Bhangu, Sohan Singh, Jatinder Bhanot, Gurmeet Bajwa, Buta Ram Azad, Nishan Singh, Vijay Agnihotri, Sucha Singh Pasnawal, Prem Nath, Shiv KumarProf. SP Arora, Mangaldeep, Joginder Pal Saini, Roop Chand Sharma, Ashwani Kumar, Jaskaran Singh Advocate, Kuldeep Purowal, Dildar Bhandal, Partap Paras, Preet Rana, Malkit Suhal, Kapur Singh Ghuman, Capt. Kashmir Singh, Comrade Mulakh Raj, Gurdev Singh Bhullar, Paramjit Kaur ਅਤੇ Jatinder Kumar ਆਦਿ ਸਮੇਤ ਹੋਰ ਵੀ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button