ਲੋਕਾਂ ਨੇ ਪਾੜਿਆ ਪੁਲਿਸ ਮੁਖੀ ਦਾ ਸਿਰ, ਪੁਲਿਸ ਦਾ ਐਨਾ ਕੁਟਾਪਾ ਕਦੇ ਨੀ ਦੇਖਿਆ ਹੋਣਾ (ਵੀਡੀਓ)
ਅੰਮ੍ਰਿਤਸਰ : ਸ਼ਹਿਰ ਅੰਮ੍ਰਿਤਸਰ ਪਿਛਲੇ ਕੁੱਝ ਸਮੇਂ ਤੋਂ ਵਾਰਦਾਤਾਂ ਦੇ ਨਾਲ ਨਾਲ ਤੁਰਦਾ ਜਾਪਦਾ ਰਿਹਾ ਹੈ। ਕਦੇ ਰੇਲ ਗੱਡੀ ਦਾ ਲੋਕਾਂ ਨੂੰ ਦਰੜਨਾ, ਕਦੇ ਨਿਰੰਕਾਰੀ ਭਵਨ ‘ਚ ਧਮਾਕਾ ਤੇ ਕਦੇ ਸਿਆਸਤਦਾਨਾਂ ਤੇ ਗੋਲੀਆਂ ਦੇ ਵਾਰ, ਜਦੋਂ ਵੀ ਹਾਲਾਤ ਸੁਧਰਨ ਲੱਗਦੇ ਨੇ ਫਿਰ ਕੋਈ ਨਾ ਕੋਈ ਵਾਰਦਾਤ ਦਿਲਾਂ ਨੂੰ ਦਹਿਲਾ ਜਾਂਦੀ ਹੈ। ਮਾਮਲਾ ਇੱਕ ਵਾਰ ਫਿਰ ਤੋਂ ਅਜਿਹਾ ਹੀ ਵਾਪਰਿਆ, ਜਿਥੇ ਗੇਟ ਹਕੀਮਾਂ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕੁੱਝ ਲੋਕਾਂ ਵੱਲੋਂ ਪੁਲਿਸ ਦੀ ਜਮ ਕੇ ਕੁੱਟਮਾਰ ਕੀਤੀ ਗਈ। ਜਿਸ ਵਿੱਚ ਥਾਣਾ ਮੁਖੀ ਸਣੇ ਕਈ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ, ਪ੍ਰਦਰਸ਼ਕਾਰੀਆਂ ਨੇ ਪੁਲਿਸ ਤੇ ਜਮ ਡੰਡਿਆਂ ਸੋਟੀਆਂ ਦੀ ਬਰਸਾਤ ਕਰ ਦਿੱਤੀ। ਜਿਸ ਦੇ ਹੱਥ ਵਿੱਚ ਜੋ ਵੀ ਆਇਆ, ਉਸਨੇ ਪੁਲਿਸ ਮੁਲਾਜ਼ਮਾਂ ਤੇ ਦੇ ਮਾਰਿਆ।
Read Also ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਏ ਪੁਲਿਸ ਵਾਲ਼ਿਆਂ ਦਾ ਕੁਟਾਪਾ, ਲਾਹੀ ਪੱਗ
ਉਧਰ ਇਸ ਝੜਪ ਤੋਂ ਬਾਅਦ ਮੌਕੇ ਤੇ ਪਹੁੰਚੇ ਆਲਾ ਪੁਲਿਸ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ ਗਿਆ। ਅਸਲ ਵਿੱਚ ਮਾਮਲਾ ਪੁਲਿਸ ਹਿਰਾਸਤ ‘ਚ ਲਏ ਇੱਕ ਨੌਜਵਾਨ ਦੀ ਹਿਰਾਸਤ ਅੰਦਰ ਹੀ ਮੌਤ ਹੋਣ ਤੋਂ ਬਾਅਦ ਸ਼ੁਰੂ ਹੋਇਆ। ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਹੌਲ ਐਨਾ ਗਰਮਾ ਗਿਆ ਕਿ ਗੱਲ ਲੱਤਾਂ ਮੁੱਕੀਆਂ ਤੱਕ ਪਹੁੰਚ ਗਈ। ਪੀੜਤ ਦੇ ਰਿਸ਼ਤੇਦਾਰਾਂ ਮੁਤਾਬਕ ਨੌਜਵਾਨ ਦੀ ਮੌਤ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ, ਪੀੜਤ ਪਰਿਵਾਰ ਦੀ ਮੰਗ ਹੈ ਕਿ ਨੌਜਵਾਨ ਦੀ ਮਾਰਕੁੱਟ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ। ਫਿਲਹਾਲ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਐਨਾ ਜ਼ਰੂਰ ਹੈ ਕਿ ਕੁੱਟਮਾਰ ਦਾ ਇਹ ਮਾਮਲਾ ਸ਼ਹਿਰ ਦੀ ਵਿਗੜੀ ਕਨੂੰਨ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਰਿਹਾ ਹੈ। ਅੰਤ ਵਿੱਚ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਜਿਥੇ ਪੁਲਿਸ ਆਪਣੇ ਥਾਣੇ ਅੰਦਰ ਹੀ ਸੁਰੱਖਿਅਤ ਨਹੀਂ ਰਹੀ, ਉਥੇ ਸ਼ਹਿਰ ਚ ਘੁੰਮਦੇ ਆਮ ਲੋਕਾਂ ਦੀ ਸੁਰੱਖਿਆ ਤਾਂ ਰਾਮ ਭਰੋਸੇ ਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.