PunjabTop News

ਲੋਕਾਂ ਦੀਆਂ ਮੁਸ਼ਕਿਲਾਂ ਤੇ ਮਸਲੇ ਹੱਲ ਕਰਵਾਉਣਾ ਸਾਡਾ ਮੁੱਢਲਾ ਫਰਜ ਹੈ- ਮੰਡੇਰ

- ਸ਼੍ਰੋਮਣੀ ਅਕਾਲੀ ਦਲ (ਅ) ਦੇ ਇਕਾਈ ਦਫਤਰ ਖੋਲ੍ਹਣ ਸਬੰਧੀ ਪਿੰਡ ਮੌੜ ਨਾਭਾ ਤੇ ਮੌੜ ਪਟਿਆਲਾ ਵਿਖੇ ਹੋਈਆਂ ਮੀਟਿੰਗਾਂ

ਬਰਨਾਲਾ, 23 ਜਨਵਰੀ ( )- ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਦੇ ਹੱਲ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕਰਨ ਦੇ ਉਦੇਸ਼ ਨਾਲ ਬਰਨਾਲਾ ਜ਼ਿਲ੍ਹਾ ਅਧੀਨ ਆਉਂਦੇ ਪਿੰਡ ਮੌੜ ਨਾਭਾ ਅਤੇ ਮੌੜ ਪਟਿਆਲਾ ਵਿਖੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਦੀ ਅਗਵਾਈ ਹੇਠ ਹੋਈਆਂ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸ. ਮੰਡੇਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ  ਲੋਕ ਭਲਾਈ ਸਕੀਮਾਂ ਦੇ ਫਾਰਮਾਂ ਵਾਲੀਆਂ ਕਿੱਟਾ ਉਪਲੱਬਧ ਕਰਵਾ ਕੇ ਲੋੜਵੰਦ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਪਰੋਕਤ ਪਿੰਡਾਂ ਦਾ ਇਕਾਈ ਦਫਤਰ ਖੋਲ੍ਹਣ ਲਈ ਡਿਊਟੀਆਂ ਲਗਾਈਆਂ ਗਈਆਂ |
ਮੀਟਿੰਗਾਂ ਨੂੰ  ਸੰਬੋਧਨ ਕਰਦਿਆਂ ਸ. ਮੰਡੇਰ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ  ਜਿਤਾ ਕੇ ਸਾਡੀ ਪਾਰਟੀ ਨੂੰ  ਬਹੁਤ ਵੱਡਾ ਮਾਣ ਬਖਸ਼ਿਆ ਹੈ | ਇਸ ਲਈ ਹੁਣ ਸਾਡਾ ਵੀ ਫਰਜ ਬਣਦਾ ਹੈ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਨੂੰ  ਹੱਲ ਕਰਵਾਈਏ | ਇਸ ਲਈ ਪਾਰਟੀ ਪ੍ਰਧਾਨ ਸ. ਮਾਨ ਦੇ ਆਦੇਸ਼ਾਨੁਸਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਇਕਾਈ ਦਫਤਰ ਖੋਲ੍ਹੇ ਜਾ ਰਹੇ ਹਨ, ਤਾਂ ਜੋ ਹਰ ਪਿੰਡ ਅਤੇ ਸ਼ਹਿਰ ਦੀ ਸਮੱਸਿਆ ਇਨ੍ਹਾਂ ਦਫਤਰਾਂ ਰਾਹੀਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਇਕਾਈ ਦਫਤਰਾਂ ਵਿੱਚ ਐਮ.ਪੀ. ਅਧੀਨ ਆਉਂਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਦੇ ਫਾਰਮ ਵੀ ਉਪਲੱਬਧ ਰਹਿਣਗੇ, ਤਾਂ ਜੋ ਜਾਣਕਾਰੀ ਦੀ ਘਾਟ ਕਰਕੇ ਜਿਨ੍ਹਾਂ ਲੋਕਾਂ ਨੂੰ  ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ, ਉਨ੍ਹਾਂ ਨੂੰ  ਲਾਭ ਦਿਵਾਏ ਜਾ ਸਕਣ | ਸ. ਮੰਡੇਰ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਸੱਚੇ-ਸੁੱਚੇ ਕਿਰਦਾਰ ਵਾਲੇ ਲੋਕ ਪੱਖੀ ਆਗੂ ਹਨ, ਜਿਨ੍ਹਾਂ ਦੀ ਜਿੰਦਗੀ ਦਾ ਹਰ ਪਲ ਲੋਕ ਭਲਾਈ ਤੇ ਪੰਜਾਬ ਹਿੱਤ ਨੂੰ  ਸਮਰਪਿਤ ਹੈ |
ਇਸ ਮੌਕੇ ਗੱਤਕਾ ਅਕੈਡਮੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਪਿ੍ੰਸੀਪਲ ਬਲਦੇਵ ਸਿੰਘ, ਜਗਸੀਰ ਸਿੰਘ ਮੌੜ, ਮੌੜ ਨਾਭਾ ਦੇ ਕਲੱਬ ਪ੍ਰਧਾਨ ਅਤੇ ਸਮੁੱਚੀ ਟੀਮ ਤੋਂ ਇਲਾਵਾ ਪਾਰਟੀ ਦੇ ਅਹੁਦੇਦਾਰ ਹਾਜਰ ਸਨ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button