ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਵਿੱਚ ਸੁਲਝਾਇਆ ਲੁਧਿਆਣਾ ਲੁੱਟ ਕਾਂਡ, 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ 6 ਕਰੋੜ ਦੀ ਨਕਦੀ ਕੀਤੀ ਬਰਾਮਦ
ਲੁਧਿਆਣਾ : ਆਖਰਕਾਰ ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਹੋਏ ਸੱਭ ਤੋਂ ਵੱਡੀ ਲੁੱਟ ਜਿਸ ਵਿਚ ਕੈਸ਼ ਮੈਨੇਜਮੈਂਟ ਕੰਪਨੀ (ਸੀਐਮਐਸ) ਦੀ ਵੈਨ ‘ਚ ਮੌਜੂਦ 8.49 ਕਰੋੜ ਰੁਪਏ ਲੈ ਕੇ ਲੁਟੇਰੇ ਫਰਾਰ ਹੋ ਗਏ ਸੀ ਉਸ ਮਾਮਲੇ ਨੂੰ 60 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲੀਸ ਨੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ 10 ਵਿੱਚੋਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਕਰੋੜ ਦੀ ਨਕਦੀ ਬਰਾਮਦ ਕਰ ਲਈ ਹੈ। ਖਾਸ ਗੱਲ ਇਹ ਹੈ ਕਿ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਸੀਐਮਐਸ ਕੰਪਨੀ ਦਾ ਮੁਲਾਜ਼ਮ ਹੈ। ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਲੁੱਟ ਦਾ ਪਲਾਨ ਮਨਦੀਪ ਕੌਰ ਉਰਫ ਡਾਕੂ ਹਸੀਨਾ ਨਾਮ ਦੀ ਮਹਿਲਾ ਨੇ ਬਣਾਇਆ। ਮਨਜਿੰਦਰ ਮਨੀ 4 ਸਾਲ ਤੋਂ ਕੰਪਨੀ ਦਾ ਕਰਮਚਾਰੀ ਸੀ ਉਸ ਨਾਲ ਮਿਲਕੇ ਹੀ ਮਨਦੀਪ ਕੌਰ ਤੇ 9 ਮੈਂਬਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ 2 ਬੈਗਾਂ ਚ 3-3 ਕਰੋੜ ਰੁਪਏ ਲੈਕੇ ਫਰਾਰ ਹੋਏ ਸਨ। ਕੇਸ ਸੁਲਝਾਉਣ ਵਾਲੀ ਟੀਮ ਨੂੰ DGP ਵੱਲੋਂ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.