Breaking NewsD5 specialIndiaNews

ਕੁਸ਼ੀਨਗਰ ‘ਚ ਖੁੱਲ੍ਹੇਗੀ ਪਹਿਲੀ ਕਿੰਨਰ ਯੂਨੀਵਰਸਿਟੀ

ਕੁਸ਼ੀਨਗਰ : ਕਿੰਨਰਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਭਾਰਤੀ ਕਿੰਨਰ ਸਿੱਖਿਆ ਸੇਵਾ ਟਰੱਸਟ ਨੇ ਇੱਕ ਅਨੋਖੀ ਸ਼ੁਰੂਆਤ ਕੀਤੀ ਹੈ। ਟਰੱਸਟ ਨੇ ਜਿਲ੍ਹੇ ਦੇ ਫਾਜ਼ੀਲਨਗਰ ਬਲਾਕ ਦੇ ਨਕਟਹਾ ਮਿਸ਼ਰ ‘ਚ ਪਹਿਲੀ ਕਿੰਨਰ ਕੇਂਦਰੀ ਯੂਨੀਵਰਸਿਟੀ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਪੀਐਚਡੀ ਤੱਕ ਦੀ ਸਿੱਖਿਆ ਉਪਲੱਬਧ ਕਰਵਾਈ ਜਾਵੇਗੀ।ਦਿਓਰੀਆ ਦੇ ਸੰਸਦ ਮੈਂਬਰ ਡਾ: ਰਾਮਪਤੀ ਰਾਮ ਤ੍ਰਿਪਾਠੀ ਨੇ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।

Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ

ਇਸ ਮੌਕੇ ‘ਤੇ ਜਿਲ੍ਹੇ ਦੇ ਅਨੇਕ ਜਨਪ੍ਰਤੀਨਿਧੀ ਮੌਜੂਦ ਸਨ। ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਦੇ ਹੋਏ ਸੰਸਦ ਡਾ.ਰਮਾਪਤੀ ਰਾਮ ਤ੍ਰਿਪਾਠੀ ਨੇ ਕਿਹਾ ਕਿ ਕਿੰਨਰ ਸਮਾਜ ਨੂੰ ਸਿੱਖਿਅਤ ਕਰਨਾ ਆਪਣੇ ਆਪ ਵਿੱਚ ਇੱਕ ਪਵਿੱਤਰ ਕੰਮ ਹੈ। ਕਿੰਨਰ ਇੱਥੋਂ ਸਿੱਖਿਆ ਲੈ ਕੇ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਣਗੇ ਅਤੇ ਮੁੱਖਧਾਰਾ ਨਾਲ ਜੁੜਨਗੇ। ਵਿਧਾਇਕ ਗੰਗਾ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਕੁਸ਼ੀਨਗਰ ਵਿੱਚ ਕਿੰਨਰ ਯੂਨੀਵਰਸਿਟੀ ਦੀ ਸਥਾਪਨਾ ਨਾਲ ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਦਾ ਅਧਿਕਾਰ ਵੀ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button