PunjabTop News

ਲੁਧਿਆਣਾ ਦੇ ਜਗਰਾਓਂ ਵਿਖੇ ਸਕੂਲ਼ ਬੱਸ ਅਤੇ ਸਰਕਾਰੀ ਬੱਸ ਵਿਚਾਲੇ ਹੋਈ ਜ਼ੋਰਦਾਰ ਟੱਕਰ, 30 ਦੇ ਕਰੀਬ ਬੱਚੇ ਜ਼ਖਮੀ

ਲੁਧਿਆਣਾ : ਲੁਧਿਆਣਾ ਦੇ ਜਗਰਾਓਂ ਵਿਖੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਸਕੂਲ ਵੈਨ (Bus accident) ਅਤੇ ਸਰਕਾਰੀ ਬੱਸ ਵਿਚਾਲੇ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ ਕੁਝ ਬੱਚੇ ਵੀ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਜਗਰਾਓਂ ਦੇ ਸਰਕਾਰੀ ਹਸਪਤਾਲ ‘ਚ (school Bus accident) ਦਾਖਲ ਕਰਵਾਇਆ ਗਿਆ ਪਰ ਬੱਚਿਆ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਅਤੇ ਪੀਆਰਟੀਸੀ ਦੀ ਬੱਸ ਵਿੱਚ ਆਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ। ਅੱਜ ਬਾਅਦ ਦੁਪਹਿਰ ਸਕੂਲ ਵੈਨ ਛੁੱਟੀ ਹੋਣ ਮਗਰੋਂ ਬੱਚਿਆਂ ਨੂੰ ਲੈ ਕੇ ਪਿੰਡ ਵੱਲ ਜਾ ਰਹੀ ਸੀ। ਸ਼ੇਰਪੁਰਾ ਚੌਂਕ ਨੇੜੇ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ ਇੱਕਤਰਫਾ ਸੀ। ਵੈਨ ਦੇ ਡਰਾਇਵਰ ਦੀ ਹਾਲਤ ਜ਼ਿਆਦਾ ਗੰਭੀਰ ਸੀ। ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲ ਪਹੁੰਚਾਇਆ।

ਉਥੇ ਹੀ ਦੂਜੇ ਪਾਸੇ ਜਗਰਾਓ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਬੱਚਿਆ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ‘ਤੇ ਵੀ ਪੋਸਟ ਪਾ ਕੇ ਇਸ ਘਟਨਾਂ ‘ਤੇ ਦੁੱਖ ਜੱਤਾਇਆ। ਉਨ੍ਹਾਂ ਲਿਖਿਆ ਕਿ “ਅੱਜ ਕੁੱਝ ਸਮਾਂ ਪਹਿਲਾਂ ਜਗਰਾਉਂ ਵਿਖੇ ਇੱਕ ਸੜਕ ਹਾਦਸੇ ਦੌਰਾਨ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੀ ਸਕੂਲ ਵੈਨ ਦੀ ਪੰਜਾਬ ਰੋਡਵੇਜ਼ ਬੱਸ ਬੁਰੀ ਹਾਦਸਾਗ੍ਰਸਤ ਹੋਈ। ਮੈਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ ਕਿ ਮਾਸੂਮ ਬੱਚਿਆਂ ‘ਤੇ ਸਕੂਲ ਵੈਨ ਡਰਾਇਵਰ ਦੇ ਸਿਰ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਜਲਦੀ ਹੀ ਬੱਚਿਆਂ ‘ਤੇ ਡਰਾਇਵਰ ਨੂੰ ਤੰਦਰੁਸਤ ਕਰਕੇ ਵਾਪਿਸ ਉਨ੍ਹਾਂ ਦੇ ਪਰਿਵਾਰ ਕੋਲ ਭੇਜਣ।”

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਇਸ ਘਟਨਾਂ ਉਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ “ਜਗਰਾਓਂ ‘ਚ ਹੋਏ ਸੜਕ ਹਾਦਸੇ ਬਾਰੇ ਜਾਣਕਾਰੀ ਮਿਲੀ । ਕਈ ਸਕੂਲੀ ਬੱਚਿਆਂ ਦੇ ਜ਼ਖ਼ਮੀ ਹੋਣ ਬਾਰੇ ਪਤਾ ਚੱਲਿਆ ਹੈ । ਮੈਂ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ । ਪਰਮਾਤਮਾ ਅੱਗੇ ਸਾਰੇ ਬੱਚਿਆਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button