PunjabTop News

ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਕੀਤਾ ਸਸਪੈਂਡ, ਪੜ੍ਹੌ ਵੇਰਵਾ

ਲੁਧਿਆਣਾ : ਲੁਧਿਆਣਾ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਕਮਿਸ਼ਨਰ ਆਫ ਪੁਲਿਸ ਮਨਦੀਪ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਕੁਝ ਹੋਟਲਾਂ ਵਿਚ ਪੁਲਿਸ ਨੇ ਲੰਘੀ ਰਾਤ ਛਾਪੇਮਾਰੀ ਕੀਤੀ ਸੀ ਜਿਸ ਵਿਚ ਜਿਸਮਫਰੋਸ਼ੀ ਦੀ ਸ਼ਿਕਾਇਤ ਮਿਲੀ ਸੀ। ਇਹਨਾਂ ਹੋਟਲਾਂ ਵਿਚੋਂ ਪੁਲਿਸ ਨੇ 13 ਲੜਕੀਆਂ ਤੇ ਔਰਤਾਂ ਅਤੇ 5 ਪੁਰਸ਼ਾਂ ਨੂੰ ਕਾਬੂ ਕੀਤਾ ਸੀ।

ਸਿੱਖ ਜਥੇਬੰਦੀਆਂ ਦਾ ਵੱਡਾ ਸਟੈਂਡ, ਹਾਈਵੇਅ ਜਾਮ ਲੋਕਾਂ ਦਾ ਸ਼ਹਿਰਾਂ ਨਾਲੋਂ ਟੁੱਟਿਆ ਸੰਪਰਕ | D5 Channel Punjabi

ਇਸ ਮਾਮਲੇ ਵਿਚ ਪੁਲਿਸ ਨੇ ਇਮਮੋਰਲ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 5 ਵਿਚ ਦਰਜਾ ਦਰਜ ਕੀਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਕਈ ਵਾਰ ਸ਼ਿਕਾਇਤ ਮਿਲੀ ਸੀ ਜਿਸ ਵਿਚ ਅਧਿਕਾਰੀਆਂ ਨੇ ਕਾਰਵਾਈ ਕਰਨ ਵਾਸਤੇ ਕਿਹਾ ਸੀ ਪਰ ਕੋਛੜ ਮਾਰਕੀਟ ਦੇ ਚੌਂਕੀ ਇੰਚਾਰਜ ਅਤੇ ਸੀ ਆਈ ਸਟਾਫ ਵਾਲੇ ਜਿਹਨਾਂ ਦੇ ਅਧਿਕਾਰ ਖੇਤਰ ਵਿਚ ਇਹ ਏਰੀਆ ਆਉਂਦਾ ਹੈ, ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੁਲਿਸ ਕਮਿਸ਼ਨਰ ਨੇ ਸੀ ਆਈ ਏ ਇੰਚਾਰਜ ਰਾਜੇਸ਼ ਕੁਮਾਰ ਤੇ ਚੌਂਕੀ ਕੋਛੜ ਮਾਰਕੀਟ ਇੰਚਾਰਜ ਏ ਐਸ ਆਈ ਭੀਸ਼ਣ ਦੇਵ ਨੂੰ ਸਸਪੈਂਡ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button